ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਰੀਬ ਵਿਚਾਰੇ!

ਮੈਂ ਇਹ ਫੁੱਲ ਨਹੀਂ ਖਾਨੇ।
ਹਜ਼ਾਰਾਂ, ਲੱਖਾਂ, ਕਰੋੜਾਂ ਤਰਸਨ
ਇਕ ਰੋਟੀ ਦੇ ਟੁਕੜੇ ਨੂੰ,
ਜੀਊਂਦੇ ਮਰਦੇ ਭੁੱਖੇ-ਭਾਣੇ।
ਮੈਂ ਇਹ ਫੱਲ ਨਹੀਂ ਖਾਨੇ।

ਅਮੀਰਾਂ ਲਈ
ਕਿੰਨਾ ਕੁਝ ਏ
ਫਾਲਤੂ ਹੀ।
ਗ਼ਰੀਬਾਂ ਲਈ
ਕਿੱਨਾ ਕੁਝ ਨਹੀਂ
ਜ਼ਰੂਰੀ ਵੀ।
ਗ਼ਰੀਬ ਵਿਚਾਰੇ!
ਪੇਟ ਦੀ ਅੱਗ ਬੁਝਾਣ ਕਿਵੇਂ ਉਹ?
ਅਪਨੇ ਹੱਕ ਜਮਾਂਦਰ ਭਾਵੇਂ,
ਦੁਨੀਆਂ ਨੂੰ ਸੁਝਾਣ ਕਿਵੇਂ ਉਹ?
ਲੈ ਜਾਓ ਦੂਰ
ਅੰਬ ਤੇ ਕੇਲੇ।
ਬਥੇਰਾ ਹੁਣੇ ਤਕ
ਇਹ ਸਾਡੇ ਦਿਲਾਂ ਨਾਲ ਖੇਲੇ।
ਮੈਨੂੰ ਦਿਉ ਸੁੱਕੀ ਰੋਟੀ ਦੇ ਉਹ ਟੁਕੜੇ,
ਜੋ ਨਹੀਂ ਕਿਸੇ ਹੋਰ ਨੇ ਖਾਨੇ।
ਮੈਂ ਇਹ ਫੱਲ ਨਹੀਂ ਖਾਨੇ।

੧੧੫