ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਦੇਵਤਾ!

ਸਲੇਟ ਵਾਂਗ
ਹੁਣ ਮੇਰਾ ਦਿਲ ਸਾਫ।
ਮੇਰੇ ਦੇਵਤਾ!
ਮੇਰਾ ਪਿਆਰ ਮਾਫ।
ਅੱਜ ਭੱਖਦੇ ਅੰਗਾਰੇ ਨੇ ਮੇਰੇ ਖ਼ਿਆਲ
ਅਫਸੋਸ ਪਰ ਮੈਂ
ਅੱਗ ਲਾ ਸਕਦਾ ਨਹੀਂ।
ਜਾ ਚੁੱਕਾ ਏ ਸਮਾਂ,
ਜਾ ਚੁੱਕਾ ਏ ਦੂਰ,
ਹੱਥ ਆ ਸਕਦਾ ਨਹੀਂ।
ਮੇਰਾ ਮਨ,
ਕਿਓਂ ਖਿੱਚਿਆ ਗਿਆ?
ਚੁੰਭਕ ਵਾਂਗਰ-
ਕੀ ਸੀ?
ਇਹ ਅਗੰਮੀ ਖਿੱਚ
ਹਾਰ ਹੈ ਮੇਰੇ ਜੀਵਨ ਦੀ।
ਇਹ ਜਨੂਨ
ਅਨ-ਕਿਹਾ ਭੇਦ ਹੈ,
ਮਿੱਟ ਜਾਏਗਾ ਮੇਰੇ ਨਾਲ ਹੀ।
ਇਹ ਸੋਝੀ ਅੱਜ-
ਗੂੰਜ ਬਨ ਕੇ ਆਈ ਹੈ
ਸ਼ਾਇਦ ਮੇਰੀ ਲਾਫ।
ਮੇਰੇ ਦੇਵਤਾ!
ਮੇਰਾ ਪਿਆਰ ਮਾਫ