ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਚਰਨ ਸਨਮਾਨੇ!
ਉਹ ਹਸਤ ਕਮਲ!
ਫੇਰ ਕਦ ਵਲਨਗੇ?
ਉਹ ਕਦ ਆਉਣਗੇ

ਸੇਵਕ ਮਨ-ਭਾਣੇ!
ਕੋਈ ਲਾਉ ਰਮਲ।
ਹਾਇ! ਕਦ ਫਲਨਗੇ?
ਤੇ ਅਪਨਾਉਣਗੇ?

ਕਦ ਤਕ—ਕਦ ਤਕ?
ਪਿਆਰੇ!

ਕੀ ਕਰੀਏ? ਪ੍ਰੀਤਮ!
ਕਹਿਣਾਂ ਏ ਸੌਖਾ।
ਛਿਨ ਨਹੀਂ, ਇਕ ਛਿਨ।
ਖ਼ਬਰੇ, ਸੱਚਾ ਏਂ ਤੂੰ।
ਕੀ ਜਾਣੇ ਸਾਰ ਵੇ?
ਗਿਐਂ ਲੱਗੀਆਂ ਤੋੜ।
ਜਾ ਬੈਠੈਂ ਇਕਲਾ।
ਵਸਨਾ ਏਂ ਦੁਰਾਡੇ।
ਆ ਸੁਣਾਵਾਂ ਬੈਣ!
ਦਿਨ ਦੀਂਵੀਂ ਰਾਤੀਂ।
ਰਾਹ ਤੇਰਾ ਤੱਕਨ।
ਪਰ ਤੂੰ ਏਂ ਪਾਰ।
ਆਵੇਂ ਨਾਂ ਜਾਵੇਂ।
ਨਾਂ ਮੋੜੋਂ ਮੁਹਾਰਾਂ।
ਨਾਂ ਦੀਦ ਦਿਖਾਵੇਂ।

ਕਿਵੇਂ ਜਰੀਏ? ਪ੍ਰੀਤਮ!
ਜਰਨਾ ਏ ਔਖਾ।
ਕਿਵੇਂ ਕੱਟੀਏ ਦਿਨ?
ਓ ਨਹੀਂ, ਕੱਚਾ ਏਂ ਤੂੰ।
ਇਹ ਪ੍ਰੇਮ ਪਿਆਰ ਵੇ!
ਤੇ ਸੱਟ ਗਿਐਂ ਵਿਛੋੜ।
ਲਾ ਰੋਗ ਅਵੱਲਾ।
ਤੱਕ ਹਾਲ ਅਸਾਡੇ।
ਜ਼ਰਾ ਤੱਕੇ ਨਾਂ ਨੈਣ।
ਸ਼ਾਮੀਂ ਪ੍ਰਭਾਤੀਂ।
ਇਹ ਮਲ ਨਾਂ ਥੱਕਨ।
ਛੱਡ ਸਾਨੂੰ ਉਰਾਰ।
ਨਾਂ ਪਾਸ ਬੁਲਾਵੇਂ।
ਨਾਂ ਫੇਰੇਂ ਬਹਾਰਾਂ।
ਨਾਂ ਦੁੱਖ ਮਿਟਾਵੇਂ।

ਕਦ ਤਕ-ਕਦ ਤਕ?
ਪਿਆਰੇ!

੧੫੪