ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਨਾਂ! ਕਿਉਂ ਖੁੱਸੈਂ?
ਕੀ ਹੋਈ ਖ਼ੁਨਾਮੀਂ?
ਅੜਿਆ! ਚੰਗੀ ਮੰਦੀ।
ਸੱਚੀਂ ਤੇਰੇ ਬਿਨਾਂ।
ਚੱਲ ਭੁੱਲੀ ਚੁੱਕੀ।
ਫੇਰ ਮੁੱਢੋਂ ਪਿਆਰ।
ਜੀਵੇਂ! ਮਨ ਨਾ ਮਾਰ।
ਆ ਫੇਰ ਵਸਾ ਦੇ।
ਕਦੀ ਆ ਪੁੱਛ ਵੀ।
ਵੇ ਦਿਨ ਰਾਤ ਮਰਦੀ।
ਇਹ ਵੱਸਦੇ ਚੁਬਾਰੇ।
ਤੇਰੇ ਬਾਝ ਪਿਆਰੇ।
ਤੂੰ ਆਵੇਂ, ਵਸਾਵੇਂ।
ਹੋਣ ਮਸਤ ਹਵਾਵਾਂ।
'ਚਰਨ' ਹੰਝੂ ਸੁਕੱਨ।

ਕਿਸ ਗੱਲ ਤੋਂ ਰੁੱਸੈਂ?
ਸਾਡੀ ਕੀ ਖ਼ਾਮੀ?
ਤੇਰੀ ਹਾਂ ਬੰਦੀ।
ਕੋਈ ਨਹੀਉਂ ਅਪਨਾ।
ਅਗਲੀ ਗੱਲ ਮੁੱਕੀ।
ਫੇਰ ਉਹੋ ਬਹਾਰ।
ਇਹ ਉੱਜੜਾ ਦਿਆਰ।
ਮੇਰੀ ਰੀਝ ਲਾਹ ਦੇ।
ਸਾਡਾ ਏ ਹਾਲ ਕੀ?
ਖਾਵਾਂ ਗਰਮੀ ਸਰਦੀ।
ਤੇ ਘਰ ਘਾਟ ਦੁਆਰੇ।
ਸੂਨੇ ਨੇ ਸਾਰੇ।
ਆਵੇਂ, ਭਾਗ ਲਾਵੇਂ।
ਤੇ ਠੰਡੀਆਂ ਛਾਵਾਂ।
ਤੇ ਹਟਕੋਰੇ ਮੁੱਕਨ।

ਆ ਪੀਆ ਪਿਆਰੇ!
ਆ ਮੇਰੇ ਦਵਾਰੇ!

੧੫੫