ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਖਮ ਤੇ ਜ਼ਖਮ, ਸੱਟ ਤੇ ਸੱਟ ਤੋੜ ਜਾਂਦੇ ਹਨ ਦਿਲ ਨੂੰ ਤੇ ਟੁੱਟੇ ਹੋਏ ਦਿਲ ਦਾ ਜ਼ੋਰ ਹੈ ਰੋਣ ਤੇ । ਏਸੇ ਲਈ ਆਸਰਾ ਜੋ ਲੱਭਿਆ ਹੈ ਤਾਂ ਉਹ ਹੰਝੂਆਂ ਦੇ ਹਾਰਾਂ ਵਿੱਚ । ਦੁਖੀ ਦਿਲ ਦਾ ਗੁਬਾਰ ਨਿਕਲ ਜਾਂਦਾ ਹੈ ਹੰਝੂਆਂ ਰਾਹੀਂ । ਕੁਝ ਕੁਝ ਮਨ ਹੌਲਾ ਹੌਲਾ ਹੋ ਜਾਂਦਾ ਹੈ ਤੇ ਭਾਵੇਂ ਦੁੱਖ ਤੇ ਨਹੀਂ ਜਾਂਦਾ ਪਰ ਉਹਦੇ ਕਾਰਨ ਬਣੀ ਹੋਈ ਭੜਾਸ ਜ਼ਰੂਰ ਨਿਕਲ ਜਾਂਦੀ ਹੈ।

ਦੁਖੀ ਰੂਹ ਪਿਆਸੀ ਹੈ ਤੇ ਪਾਣੀ ਪਾਣੀ ਪੁਕਾਰਦੀ ਹੈ । ਦੁੱਖ ਦੀ ਬਹੁਤਾਤ ਏਨ੍ਹ੍ਹੀ ਹੈ ਕਿ ਜੀਅ ਕਰਦਾ ਹੈ ਬਸ ਰੋਈ ਜਾਵਾਂ । ਸਾਰੀ ਗੰਗਾ ਤੇ ਸਾਰੀ ਜਮਨਾ ਦਾ ਪਾਣੀ ਮੇਰੀਆਂ ਅੱਖਾਂ ਥਾਨੀ ਵਹਿ ਟੁਰੇ । ਮੈਂ ਰੋਂਦਾ ਰਹਾਂ, ਉਦੋਂ ਤਕ, ਜਦ ਤਕ 'ਕਿਸੇ' ਦਾ ਦਿਲ ਮੇਰੇ ਵਲੋਂ ਸਾਫ ਨਾ ਹੋ ਜਾਞੇ ਤੇ ਮੈਂ ਉਸਨੂੰ ਫੇਰ ਖ਼ੁਸ਼ ਨਾ ਵੇਖ ਲਵਾਂ ।

ਕੁਛ ਗ਼ਲਤ ਫਹਿਮੀਆਂ ਨੇ ਜੀਵਨ ਆਣ ਮੱਲਿਆ ਹੈ । ਖ਼ਿਆਲ ਕੀਤਾ ਜਾਂਦਾ ਹੈ ਕਿ 'ਕਿਸੇ' ਦੀਆਂ ਗ਼ਸ਼ੀਆਂ ਵੀ ਮੈਨੂੰ ਪੋਂਹਦੀਆਂ ਨਹੀਂ। ਇਹ ਕਦੀ ਹੋ ਸਕਦਾ ਹੈ ? ਨਹੀਂ, ਕਿਸੇ ਸੋਚ ਫਿਕਰ ਨਾਲ ਬਨੀ ਏਸ ਗ਼ਸ਼ੀ ਦੀ ਹਾਲਤ ਨੂੰ ਬੀਮਾਰੀ ਨਹੀਂ ਕਿਹਾ ਜਾ ਸਕਦਾ ਤੇ ਇਹ ਸੱਚਾਈ ਹੈ ਵੀ ਨਹੀਂ ਪਰ ਇਹ ਵੱਟ ਸਮਾਂ ਆਪੇ ਖੋਲ੍ਹੇਗਾ ਤੇ ਜਦ ਤਕ ਏਸਤਰਾਂ ਨਾ ਹੋਵੇ ਓਦੋਂ ਤਕ

ਓ ਮੇਰੇ ਹੰਝਓ !
ਛਲਕਦੇ ਆਓ
ਹੋਰ,ਅਜੇ ਹੋਰ-
   *

੧੬੮