ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/199

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
 

ਸ਼ਾਇਰ

ਓ ਕੌਣ ਏਂਂ ਤੂੰ ?
ਸ਼ਾਇਰ ਹੈ।
ਮਰ ਨਾਂ ਗਿਓਂ ਜੰਮਦਾ ਹੀ ਤੂੰ ?
ਕੀ ਲੋੜ ਸੀ
 ਬੇਕਦਰਾਂ ਦੀ ਦੁਨੀਆਂ ਨੂੰ
 ਕਿਸੇ ਸ਼ਾਇਰ ਦੀ ?
ਤੇ ਜੇ ਤੂੰ ਆਇਆ ਸੈਂ
ਤਾਂ ਬਨ ਜਾਂਦੋਂ 'ਅੰੰੱਨਾਂ ਬੋਲਾ' ;
ਦੇਖ ਕੇ ਅਣਦੇਖਿਆ ਕਰਦੋਂ ।
 ਸੁਣ ਕੇ ਵੀ ਅਨਸੁਣਿਆਂ ਕਰਦੋਂ ।
ਖ਼ਿਆਲਾਂ ਦਾ ਹੜ੍ਹ ਔਂਦਾ ਕਦੀ
ਨਿਕਲ ਜਾਂਦਾ ਅੱਥਰੂ ਬਣ ਕੇ ।
 ਵਲਵਲੇ ਮਰ ਜਾਂਦੇ ਬੇਮੌਤ ਚਾਹੇ
ਪਰ ਤੇਰੀ ਕਲਮ ਦੀ ਨੋਕ
ਹਾਇ ਚੁੱਭਦੀ ਤੇ ਨਾਂਹ
ਜੇ ਇਕ ਨੁੱਕਰੇ ਪਿਆ ਰਹਿੰਦੋਂ ਕਿਡੇ
 ਦੱਬ ਘੁੱਟ ਕੇ ।

 

੧੪੪