ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈਰਾਨ ਹਾਂ ਦੁਨੀਆਂ ਦੀ ਅਕਲ ਤ
ਅਰ ਏਸ ਦੀ ਵਰਤੋਂ ਸੋਹਣੀ।
ਨਫਰਤ ਨਹੀਂ ਏਸ ਨੂੰ
ਕਿਸੇ ਪਾਪ ਦੀ ਖੱਟੀ ਕੋਲੋਂ;
ਬਾਜ਼ਾਰੀ ਕਮਾਈ ਵੀ
ਹਲਾਲ ਹੈ ਲੁਕਵੀਂ ਲੁਕਵੀਂ;
ਪਰ ਹੈ ਲਹੂ ਪਸੀਨੇ ਦੀ,
ਤੇਰੀ ਕਿਰਤ ਤੋਂ ਨਫਰਤ।
ਤੇਰੀ ਲਿਖਤ ਤੋਂ ਨਫਰਤ।

੨੦੦