ਇਹ ਵਰਕਾ ਤਸਦੀਕ ਕੀਤਾ ਗਿਆ ਏ
ਰੰਗ ਰੰਗੀਲਾ ਸੰਸਾਰ।
ਪਰ ਆਖ਼ਰ ਅੰਤ
ਬਿਲਕੁਲ ਇਕ ਸਾਰ।
ਕੰਬਦੇ ਹੱਥਾਂ ਦਾ ਪੋਜ਼।
ਜੰਮ-ਕਾਲ ਦੇ ਅੱਗੇ
ਵੇਖਦਿਆਂ ਵੇਖਦਿਆਂ,
ਰੋਜ਼ ਰੋਜ਼।
ਕੋਈ ਮੰਨੇ ਨਾਂ ਮੰਨੇ
ਪਰ ਹੈ ਸਚਾਈ-
ਇਹ ਸਭ ਚੀਜ਼ਾਂ
ਇਕ ਵਾਰ।
ਦਿਨ ਜਵਾਨੀ ਦੇ
ਇਕ ਵਾਰ।
ਕਾਂਘ ਪਿਆਰ ਦੀ
ਇਕ ਵਾਰ।
ਪੋਜ਼Pose
੨੩੦