ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/231

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨ੍ਰਿਤ ਸਾਡੇ ਦੇਸ਼ ਦੀ ਪ੍ਰਾਚੀਨ ਕਲਾ ਹੈ। ਨਾਂਚ ਸਾਡੇ ਖ਼ਿਆਲਾਂ ਵਿੱਚ ਕਦੇ ਏਨਾਂ ਹੀ ਉੱਚਾ ਸੀ ਜਿੱਨਾ ਕਿ ਰੱਬ ਦਾ ਪਿਆਰ, ਕਿਉਂਕਿ ਇਹ ਵੀ ਰੱਬ ਨੂੰ ਮਿਲਨ ਦਾ ਇਕ ਸਾਧਨ ਸੀ। ਦੇਵਦਾਸੀਆਂ ਨੇ ਅਪਨੀ ਸਾਰੀ ਜ਼ਿੰਦਗੀ ਮੰਦਰਾਂ ਦੇ ਅਰਪਣ ਕੀਤੀ। ਨੱਚ ਨੱਚ ਕੇ ਦੇਵਤਿਆਂ ਨੂੰ ਰੀਝਾਣਾ ਚਾਹਿਆ। ਨੱਚ ਨੱਚ ਕੇ ਅਪਨਾ ਸਭ ਕੁਝ ਵਾਰ ਦਿੱਤਾ-ਜਵਾਨੀ, ਜਵਾਨੀ ਦਾ ਰੂਪ ਤੇ ਰੂਪ ਦੀ ਮੰਗ-ਪਿਆਰ। ਅਪਣਾ ਸਭ ਕੁਝ, ਸਾਰਾ ਜੀਵਨ।

ਡਿਗਦਿਆਂ ਡਿਗਦਿਆਂ ਏਸ ਕਲਾ ਦੀ ਕਦਰ ਬਹੁਤ ਘੱਟ ਗਈ। ਕੁਝ ਘਟੀਆ ਖ਼ਿਆਲਾਂ ਦੇ ਲੋਕਾਂ ਨੇ ਇਸ ਨੂੰ ਅਪਨਾਇਆ। ਕੁਝ ਹੋਰ ਘਟੀਆ ਲੋਕਾਂ ਨੇ ਏਸ ਦੀ ਸ਼ਲਾਘਾ ਕੀਤੀ ਤੇ ਏਹੋ ਉੱਚੀ ਕਲਾ ਜਿਹੜੀ ਕਦੇ ਦੇਵਤਿਆਂ ਨੂੰ ਰੀਝਾਂਦੀ ਸੀ, ਆਦਮੀਆਂ ਦੇ ਨਫਸ ਦਾ ਸ਼ਿਕਾਰ ਹੋ ਗਈ। ਸ਼ੁਕਰ ਹੈ ਅੱਜ ਫੇਰ ਉਹ ਜ਼ਮਾਨਾ ਆ ਰਿਹਾ ਹੈ ਜਦ ਨ੍ਰਿਤ ਵੱਡੇ ਘਰਾਨਿਆਂ ਦਾ ਗਹਿਣਾ ਬਨ ਰਿਹਾ ਹੈ ਤੇ ਇਹ ਗੁਣ ਫੇਰ ਅੱਛੇ ਗੁਣਾਂ ਵਿਚੋਂ ਇਕ ਗੁਣ ਸਮਝਿਆ ਜਾਏਗਾ।

ਮਹਾਂ ਉਤਸਵ ਦੇ ਸਮੇਂ ਇਕ ਵੇਰ ਇਕ ਲੜਕੀ ਇਕ ਨ੍ਰਿਤ-ਸਕੂਲ ਦੀ ਸਟੇਜ ਤੇ ਆਈ। ਉਸਦੇ ਘੁੰਘਰੂਆਂ ਦੀ ਛਨਕਾਚ ਨੇ ਮੇਰੀ ਕੋਈ ਸੁੱਤੀ ਹੋਈ ਕਲਾ ਜਗਾ ਦਿੱਤੀ। ਚੇਤੇ ਆਇਆ ਇਕ ਪਿਆਰ ਤੇ ਇਸ ਪਿਆਰ ਦੇ ਨਾਲ ਨਾਲ ਗੂੰਦੀਆਂ ਹੋਈਆਂ ਸਾਰੀਆਂ ਯਾਦਾਂ। ਅੰਤਰਧਿਆਨ ਹੋਏ ਤੇ ਦੇਖਿਆ ਕਿ ਇਕ ਵਾਰ 'ਕੋਈ' ਨਹੀ ਸੀ ਦਿਲ-ਸੇਜਾ ਤੇ। ਸੋਚਿਆ ਸੀ, ਇਹ ਨੱਚਦੀ ਹੀ ਰਹੇਗੀ ਏਸੇ ਤਰਾਂ ਸਦਾ ਲਈ, ਪਰ ਨਹੀਂ ਇਕ ਦਿਨ ਉਹ ਨਾਚ ਖ਼ਤਮ ਹੋ ਗਿਆ ਤੇ ਫੇਰ ਕਦੇ ਨਾਂ ਹੋਇਆ। ਦਿਲ ਦੀ ਸੇਜਾ ਕਦੀ

੨੩੧