ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/234

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਪ
ਮਹਾਂ-ਪਾਪ।
ਦੇਸ਼ ਅਸਾਡਾ
ਕਿਵੇਂ ਹੁਣ
ਕਰੇ ਏਸ ਦਾ
ਪਸ਼ਚਾਤਾਪ?
ਤਿਨ ਗੋਲੀਆਂ
ਅਗੜ ਪਿੱਛੜ
ਵੱਸੀਆਂ
ਉਸ ਸਰੀਰ ਤੇ-
ਅੱਧ-ਕੱਜੇ ਫਕੀਰ ਤੇ।
"ਹਾਇ ਰਾਮ" ਨਿਕਲਿਆ
ਤੇ ਨਾਲ ਹੀ
ਪ੍ਰਾਣ ਛੁੱਟ ਗਏ।
ਰੱਬਾ! ਉਸ ਪਾਗ਼ਲ ਦੇ ਹੱਥ
ਵਾਰ ਕਰਦੇ
ਕਿਉਂ ਨਾ ਥਿੜਕੇ?
ਕਿਉਂ ਨਾ ਉੱਕਾ ਟੁੱਟ ਗਏ?
ਨੀਚਤਾ।
ਪਰਲੇ ਦਰਜੇ ਦੀ ਨੀਚਤਾ।

ਓਹ ਜਿਸ ਨੇ
ਹਿੰਦੀਆਂ ਨੂੰ
ਦਿੱਤੀ ਨਵੀਂ ਜ਼ਿੰਦਗੀ।

੨੩੪