ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰ ਦਿਤਾ { ਖ਼ਿਆਲਾਂ ਨੂੰ ਦਬਾ ਦੋਨਾ ਕੁਝ ਨਾ-ਇਨਸਾਫ਼ੀ ਹੁੰਦੀ ਤੇ ਏਸ ਲਈ ਮੈਂ ਇਨ੍ਹਾਂ ਨੂੰ ਲਿਖਤ ਦਾ ਰੂਪ ਦੇਂਦਾ ਰਿਹਾ ਪਰ ਕਿਸੇ ਵੀ ਸਮੇਂ ਇਹ ਵਿਚਾਰ ਨਹੀਂ ਸੀ ਕਿ ਇਨ੍ਹਾਂ ਖ਼ਿਆਲਾਂ ਨੂੰ ਬੰਦੀ ਦੀ ਸ਼ਕਲ ਵਿਚ ਪੰਜਾਬੀ ਪਿਆਰਿਆਂ ਦੀ ਸੇਵਾ ਵਿਚ ਰਖਾਂਗਾ | ਇਕ ਵੇਰ ਫੇਰ ਧੰਨਵਾਦੀ ਹਾਂ ਉਹਨਾਂ ਦੋਸਤਾਂ ਦਾ ਜਿਨ੍ਹਾਂ ਮੈਨੂੰ ਚੁਕਿਆ ਤੇ ਏਸ ਕਿਤਾਬ ਦੀ ਪ੍ਰੇਰਨਾ ਦਿਤੀ ਅਤੇ ਮੈਨੂੰ ਬੈਠੇ ਬਿਠਾਏ ਚੰਗੇ ਭਲੇ ਨੂੰ ਬਦਨਾਮ ਕਰਵਾਇਆ । ਖ਼ੈਰ ਬਦਨਾਮ ਹੋ ਗਏ ਤੇ ਕੀ ਸਾਡਾ ਨਾਮ ਨਾ ਹੋਵੇਗਾ ? | ਆਸ ਹੈ ਮੇਰੇ ਪਿਆਰੇ ਦੋਸਤ ਏਸ ਉਪਰਲੀ ਟਕੋਰ ਦਾ ਬੁਰਾ ਨਹੀਂ ਮਨਾਉਣਗੇ । ਮੈਂ ਉਹਨਾਂ ਸਾਰਿਆਂ ਸ਼ੁਭ ਚਿੰਤਕ ਸਜਨਾਂ ਦੀ ਮਦਦ ਦਾ ਧੰਨਵਾਦੀ ਹਾਂ ਜਿਨ੍ਹਾਂ ਇਸ ਕਿਤਾਬ ਦੇ ਸਿਰੇ ਚਾੜ੍ਹਨ ਵਿਚ ਮੇਰਾ ਹੱਥ ਵਟਾਇਆ । ਏਸ ਧੰਨਵਾਦ ਵਿਚ ਅਧਿਓਂ ਬਹੁਤਾ ਹਿੱਸਾ ਉਸ ਦਾ ਹੈ ਜਿਸ ਲਈ ਮੈਂ ‘ਜੀਵਨ’ ਹਾਂ । ਏਥੇ ਬਸ ਕਰਦਾ ਹਾਂ। ਓ ਓ ‘ਜੀਉਂਦੇ ਰਹੇ ਤੇ ਮਿਲਾਂਗੇ ਸੌ ਵੇਰੀ ਖੁਸ਼ਹਾਲ ਸਿੰਘ ਦਿੱਲੀ ੧੭-੧੧-੪੯ ਚਰਨ ਨ | ੩੭