ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਲਪੇਟ ਵਿਚ--ਕੋਈ ਚੁਣੇ ਚੁਣੇ ਮਿੱਟੀ ਰੁਲ ਰਹੇ ਮੋਤੀਆਂ ਨੂੰ, ਛੇਤੀ ਕਰੋ। ਬ੍ਰਿਛ ਝੂੰਮਦੇ ਇਹਨਾਂ ਮੋਤੀਆਂ ਨੂੰ ਲੁੱਟ ਲੁੱਟ ਕੇ! ਮੋਰ ਪਪੀਹੇ ਨੱਚਦੇ ਇਹਨਾਂ ਲਾਲਾਂ ਨੂੰ ਪਾ ਕੇ! ਓਹ ਕੀ ਇਨਸਾਨ ਪਸ਼ੂ ਪੰਛੀ, ਬ੍ਰਿਛਾਂ ਤੋਂ ਵੀ ਗਿਆ ਗੁਜ਼ਰਿਆ ਹੈ ਕੁਦਰਤ ਦੀਆਂ ਰੰਗੀਨੀਆਂ ਏਸਨੂੰ ਬੇਮਤਲਬ ਜਾਪਦੀਆਂ ਹਨ। ਮੇਰਾ ਠੇਸ ਖਾਧਾ ਹੋਇਆ ਦਿਲ ਤੇ ਏਸ ਤਰਾਂ ਕਰਦਾ ਹੈ ਕਿ ਹੋਰ ਇਕ ਮੋਤੀ ਵੀ ਮਿੱਟੀ ਤੇ ਨਾਂ ਡਿੱਗੇ। ਅਸੀ ਝੋਲੀਆਂ ਖਿਲਾਰ ਲਈਏ ਤੇ ਬਾਕੀ ਵਸਦੇ ਸਾਰੇ ਦੇ ਸਾਰੇ ਮੋਤੀ ਸਾਂਭੀ ਜਾਈਏ।

*

੫੬