ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੱਕੀ ਲੜਾਈ
ਤੇ ਮੁੱਕੀਆਂ ਰੀਝਾਂ,
ਔਣ ਵਾਲਾ ਘਰ ਆਇਆ ਨਾਂ।
ਪਰਦੇਸੀ ਮੀਤ-
ਟੁਰ ਗਿਆ ਐਸੇ ਦੇਸ
ਜਿੱਥੋਂ ਮੁੜ ਨਾ ਆਵੇ ਕੋਈ।

ਦੋ ਦਿਨ
ਦੁਖ ਦਰਦ ਦੇ ਕਿੱਸੇ;
ਫੇਰ ਓਹੋ
ਖਾਨਾ ਤੇ ਪੀਣਾ।
ਹਾਸੇ ਠੱਠੇ
ਰੰਗ ਤਮਾਸ਼ੇ;
ਹੱਸਨਾਂ
ਮਨ ਪਰਚਾਨਾ, ਜੀਣਾ।
ਕਦੇ ਕਦਾਈਂ।
ਵਰ੍ਹੇ ਛਿਮਾਹੀਂ
ਉਗਮ ਪਵੇ
ਕਿਤੇ ਦਿਲ ਦੇ ਅੰਦਰ,
ਭੁੱਲੀ ਭਟਕੀ ਯਾਦ।
ਐਓਂ ਜਿਵੇਂ
ਕਾਲੇ ਬੱਦਲਾਂ ਵਿੱਚ
ਚਮਕ ਜਾਵੇ
ਬਿਜਲੀ ਦੀ ਤਾਰ।

੬੧