ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਰੀਆਂ : 'ਨੇਕੀ ਬਦੀ ਦਾ ਰੋਲਾ ਗੋਲਾ,
ਗੋਰਖ ਧੰਦਾ ਘੀਚ-ਮਚੋਲਾ,
ਕਾਗਾਂ ਗਲ਼ ਹੰਸਾਂ ਦੀ ਵਰਦੀ,
ਹੰਸਾਂ ਵੀ ਸਿੱਖੀ ਜੁਗ-ਗਰਦੀ,
(ਹੱਸਦੀਆਂ)
ਗੋਡੇ-ਗੋਡੇ ਮਨ ਚਾਅ ਸਾਡੇ,
ਦਿਨ ਬਦਲੇ ਆਖਰ ਨੂੰ ਡਾਹਡੇ,
ਮੁਸ਼ਕਾਂ ਮਾਰੀ ਹਵਾ ਚੀਰਦੀ,
ਧੁੰਦ ਗੁਬਾਰ ਚੁਫੇਰ!

ਚੁੜੇਲ ੧  : ਸਈਓ ਨੀ ਮੈਂ ਉਡਦੀ ਆਵਾਂ!
ਚੁੜੇਲ ੨  : ਘੁੰਮਦੀ ਆਵਾਂ ਨੱਚਦੀ ਆਵਾਂ!
ਚੁੜੇਲ ੩  : ਬਿੰਦ ਨਾ ਲਾਵਾਂ ਦੇਰ!
         (ਬਾਹਰ ਜਾਂਦੀਆਂ)

10/ ਮੈਕਬਥ