ਇਥੇ ਕੋਰੀਆ, ਫਿਲਪਾਈਨਜ਼, ਚੀਨ, ਮਲਯਾ, ਸਿਆਮ ਇਤਾਈ ਕੁਲ ਏਸ਼ੀਆ ਦੇ ਮੁਲਕਾਂ ਦੇ ਪ੍ਰਤੀਨਿਧ ਇਕੱਠੇ ਹੁੰਦੇ ਸਨ ਅਤੇ ਅਪਨੇ ਅਪਨੇ ਮੁਲਕ ਦੀ ਆਜ਼ਾਦੀ ਦੀ ਤਕਰੀਰਾਂ ਕਰਦੇ ਸਨ । ਇਨਾਂ ਇਕੱਠਾਂ ਵਿਚ ਪੂਰਨ ਸਿੰਘ ਹਿੰਦੁਸਤਾਨ ਦੀ ਆਜ਼ਾਦੀ ਲਈ ਜੋਸ਼ ਭਰੀਆਂ ਸਪੀਚਾ ਕਰਦੇ ਸਨ । ਜਾਪਾਨੀਆਂ ਤੇ ਇਤਨਾ ਅਸਰ ਹੁੰਦਾ ਸੀ ਕਿ ਉਹ ਹਮਦਰਦੀ ਨਾਲ ਯਕੀਨ ਦਲਾਂਦੇ ਸਨ ਕਿ ਹਿੰਦੁਸਤਾਨ ਦੀ ਆਜ਼ਾਦੀ ਲਈ ਓਹ ਸਹਾਇਤਾ ਕਰਨਗੇ ।
ਇਸ ਐਸੋਸੀਏਸ਼ਨ ਦਵਾਰਾ ਪੂਰਨ ਸਿੰਘ ਦਾ ਪ੍ਰੀਚਯ ਜਾਪਾਨੀ ਦੀਆਂ ਵਿਸ਼ਵ ਪ੍ਰਸਿਧ ਹਸਤੀਆਂ ਨਾਲ ਹੋਇਆ: ਓਕਾਕੂਰਾ ਜੋ ਕਿ "Ideals of the East" ਦਾ ਕਰਤਾ ਸੀ; ਜ਼ੈਨਸ਼ੀਰੋ ਨੋਗੁਚੀ, ਊਬੀਮੂਰਾ, ਕਿੰਜ਼ਾ ਹੀਰਾਏ ਜੋ ਕਿ ਸ਼ਿਕਾਗੋ ਦੀ ਪਾਰਲੀਮੈਂਟ ਔਫ ਰੀਲਿਜਨਜ਼ ੧੮੯੧ ਈ: ਵਿਚ ਬੋਧ ਮਤ ਦਾ ਪ੍ਰਤੀਨਿਧ ਸੀ, ਊਚੀਮੂਰਾ ਜਿਸਨੂੰ ਜਾਪਾਨ ਦਾ ਕਾਰਲਾਈਲ ਕਿਹਾ ਜਾਂਦਾ ਹੈ, ਮਿਸ ਮਕਓਲਿਡ ਜੋ ਕਿ ਸਵਾਮੀ ਵਿਵੇਕਾਨੰਦ ਦੀ ਚੇਲੀ ਸੀ; ਇਤਯਾਦੀ ।
ਓਕਾਕੂਰਾ ਨੇ ਆਪਨੇ ਘਰ ਇਕ ਸ਼ਾਮ ਨੂੰ ਪੂਰਨ ਸਿੰਘ ਨੂੰ ਬੁਲਾਇਆਂ । ਉਥੇ ਕੋਮਲ ਉਨਰ ਦਾ ਰਸ ਬੱਝਾ ਹੋਇਆ ਸੀ । ਜਾਪਾਨ ਦੀਆਂ ਗੈਸ਼ਾ ਆਪਨੇ ਕੋਟੋ
ਗ