ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਜਾ ਰਹੀਆਂ ਸਨ । ਮਹਿਮਾਨਾਂ ਨੂੰ ਛੋਟੇ ਛੋਟੇ ਨਾਜ਼ੁਕ ਪਿਆਲੀਆਂ ਵਿਚ ਸਾਕੇ (Sake) ਪਾ ਪਾ ਦੇਂਦੇ ਪਏ ਸਨ । ਹਰ ਕੋਈ ਟੀਇਜ਼ਮ (Teaism) ਦੀ ਮਸਤੀ ਵਿਚ ਮਖਮੂਰ ਸੀ । ਉਸ ਕਮਰੇ ਵਿਚ ਕੋਮਲ ਹੁਨਰ ਦਾ ਪ੍ਰਭਾਵ ਸੀ, ਸਾਕੇ ਦੀ ਮਸਤੀ ਉਸਦੇ ਵਾਯੂ ਮੰਡਲ ਵਿਚ ਸੂਖਮ ਪ੍ਰਕਾਰ ਨਾਲ ਪਸਰ ਰਹੀ ਸੀ । ਪਰ ਉਸ ਸਮੇਂ ਪੂਰਨ ਸਿੰਘ ਨੇ ਓਕਾਕੂਰਾ ਦੀ ਪੇਸ਼ ਕੀਤੀ ਹੋਈ ਸਾਕੇ ਦੀ ਪਿਆਲ ਨਾ ਪੀਤੀ । ਜਦ ਆਪ ਤੇ ਆਪਦੇ ਸਾਥੀ ਮਿਸਟਰ ਰਾਏ ਉਠੇ ਤਦ ਓਕਾਕੂਰਾ ਇਨ੍ਹਾਂ ਨੂੰ ਦਰਵਾਜ਼ੇ ਤਕ ਛਡਨ ਲਈ ਆਇਆ ।

"ਓਸ ਸਮੇਂ ਰਾਤ ਅੰਧੇਰੀ ਸੀ ਤੇ ਲੈਂਪਾਂ ਦਾ ਮਧਮ ਜਿਹਾ ਪ੍ਰਕਾਸ਼ ਸੀ । ਤੇ ਓਕਾਕੂਰਾ ਨੇ ਮੈਨੂੰ ਕਿਹਾ: "Puran San, I am for India !" ਤੇ ਇਹ ਕਹਿ ਉਸਨੇ ਅਪਨੇ ਕਿਮੋਨੋ ਦੀ ਗੰਢ ਨੂੰ ਤੋੜ ਸੁਟਿਆ ਤੇ ਅਪਨੀ ਛਾਤੀ ਨੰਗੀ ਕਰ ਕੇ ਕਿਹਾ : "ਦੇਖੋ ! ਇਹ ਛਾਤੀ ਹਿੰਦੁਸਤਾਨ ਵਾਸਤੇ ਬਲ ਰਹੀ ਹੈ ।" ਉਸ ਸਮੇਂ ਇਕ ਦੀਵੇ ਦੀ ਬਤੀ ਭੜਕ ਉਠੀ ਤੇ ਓਕਾਕੂਰਾ ਦੀ ਛਾਤੀ ਇਨਸਾਨ ਦੀ ਆਜ਼ਾਦੀ ਵਾਸਤੇ ਬਲਦੀ ਪਈ ਦਿਸੀ । ਉਸ ਮਹਾਂ ਵਾਕਯ "Asia is one" ਦਾ ਕਰਤਾ ਉਸ ਬਲਦੀ ਹੋਈ ਅਪਨੀ ਛਾਤੀ ਉਪਰ ਸ਼ਰਾਬ ਡੋਲ ਰਿਹਾ ਸੀ । ਜਿਥੇ