ਇਹ ਜਾਗਤੀ ਜੋਤ ਨਹੀਂ ਉਥੇ ਸ਼ਰਾਬ ਇਸ ਇਨਸਾਨੀ ਜਿਸਮ ਦੀ ਮਿਟੀ ਦਾ ਚਿਕੜ ਬਣਾ ਦੇਂਦੀ ਹੈ, ਪਰ ਜਿਥੇ ਜੋਤ ਜਗ ਰਹੀ ਹੈ ਉਥੇ ਸ਼ਰਾਬ ਉਸ ਜੋਤ ਨੂੰ ਹੋਰ ਪ੍ਰਦੀਪਤ ਕਰਦੀ ਹੈ। ਕਾਸ਼ ਮੈਨੂੰ ਇਸਦਾ ਪਤਾ ਨਹੀਂ ਸੀ। ਮੈਂ ਓਕਾਕੂਰਾ ਨੂੰ ਪਿਆਰ ਕਰਦਾ ਸਾਂ।"[1]
ਪੂਰਨ ਸਿੰਘ ਦੇ ਹਿਰਦੇ ਵਿਚ ਓਕਾਕੂਰਾ ਦੇ ਇਹ ਸ਼ਬਦ ਸਦਾ ਲਈ ਸਥਿਤ ਹੋ ਗਏ। ਆਪਦੇ ਜੀਵਨ ਦਾ ਅੰਗ ਬਣ ਗਏ। ਉਹ ਸਾਰੇ ਏਸ਼ੀਆ ਨੂੰ ਉਸ ਦਿਨ ਥੀਂ ਇਕ ਦੇਸ਼ ਖਿਆਲ ਕਰਨ ਲਗ ਪਏ, "ਏਸ਼ੀਆ ਇਕ ਹੈ।" ਅਤੇ ਹਮੇਸ਼ਾਂ ਹੀ ਆਪਨੂੰ ਇਸ ਗਲ ਦਾ ਮੰਦਾ ਲਗਦਾ ਰਿਹਾ ਹੈ ਕਿ ਓਕਾਕੂਰਾ ਦੇ ਕੋਮਲ ਉਨਰ ਦੇ ਭਵਨ ਵਿਚ ਜਾ ਕੇ ਉਸਦੇ ਵਾਯੂ ਮੰਡਲ ਨਾਲ ਇਕਸ੍ਵਾਰਤਾ ਕਿਉਂ ਨਾ ਕੀਤੀ। ਸ਼ਾਇਦ ਇਹ ਪਹਿਲਾ ਤੇ ਅਖੀਰਲਾ ਹੀ ਐਸਾ ਮੌਕਾ ਸੀ।
ਓਕਾਕੂਰਾ ਦੇ ਬੰਗਾਲੀ ਦੋਸਤਾਂ ਨੇ ਹਿੰਦੁਸਤਾਨ ਵਿਚ ਇਸ਼ਤਿਹਾਰ ਕਢੇ ਕਿ ਜਾਪਾਨ ਵਿਚ ਪਾਰਲੀਮੈਂਟ ਔਫ ਰੀਲੀਜਨਜ਼ ਦਾ ਇਕਠ ਹੋਵੇਗਾ। ਵਾਸਤਵ ਵਿਚ ਐਸੀ ਕੋਈ ਗਲ ਨਹੀਂ ਸੀ। ਟੇਹਰੀ ਦੇ ਮਹਾਰਾਜ ਨੇ ਸਵਾਮੀ ਰਾਮ ਤੀਰਥ ਜੀ ਨੂੰ ਹਿੰਦੂਆਂ ਦੇ ਪ੍ਰਤੀਨਿਧ ਬਣਾਕੇ ਸਵਾਮੀ ਨਾਰਾਇਨ ਨਾਲ ਜਾਪਾਨ ਘਲਿਆ। ਸਾਰੇ ਹਿੰਦੁਸਤਾਨੀ ਇੰਡੋ ਜੈਪੇਨੀਜ਼ ਕਲਬ ਵਿਚ ਸਬ ਤੋਂ ਪਹਿਲੇ
ਙ
- ↑ "On the paths of Life" by Puran Singh(unpublished book).