ਹਿਰਦੇ ਦੀ ਅਦਲਾ ਬਦਲੀ ਦਾਮਨਿਕ ਤੀਬਰਤਾ ਸਮਾਨ ਹੁੰਦੀ ਸੀ।
ਜਦ ਪੂਰਨ ਸਿੰਘ ਨੇ ਜੜਾਂਵਾਲੇ ਕੋਲ ਆਪਣੇ ਚਕ ਵਿਚ ਕਣਕ ਪਹਿਲੀ ਵੇਰ ਲਗਾਈ ਤਦ ਉਹ ਕਾਹਲੇ ਪੈ ਗਏ ਕਿ ਇਹ ਫਸਲ ਜਲਦੀ ਕਿਉਂ ਨਹੀਂ ਉਗਦੀ। ਛੇ ਮਹੀਨੇ ਦੀ ਉਡੀਕ ਕਰਨੀ ਉਨ੍ਹਾਂ ਲਈ ਅਤਿ ਮੁਸ਼ਕਲ ਹੋ ਗਰੀ ਸੀ। ਸ: ਸਰ ਸੁੰਦਰ ਸਿੰਘ ਮਜੀਠਿਆ ਵਜ਼ੀਰ ਮਾਲ, ਆਪਦੇ ਇਸ ਕਾਹਲਾਪਣ ਨੂੰ ਦੇਖ ਕੇ ਮੁਸਕਰਾਏ ਤੇ ਕਹਨ ਲਗੇ, "ਫਸਲ ਨੂੰ ਕਿਸਤਰਾਂ ਜਲਦੀ ਕਰਾ ਸਕੀਦਾ ਹੈ? ਖਿਆਲ ਤੇਰਾ ਬੜਾ ਅਛਾ ਹੈ, ਪਰ ਕੇਵਲ ਕਵੀ ਕਲਪਨਾ ਹੈ।" ਇਹ ਸੁਣ ਪੂਰਨ ਸਿੰਘ ਦਸਣਾ ਚਾਹੁੰਦੇ ਸਨ ਕਿ ਇਹ ਨਿਰੀ ਕਵੀ ਕਲਪਨਾ ਨਹੀਂ ਪਰ ਵਿਗਿਆਨਕ ਤਜਰਬੇ ਨਾਲ ਕਣਕ ਨੂੰ ਜਲਦੀ ਤਿਆਰ ਕਰਨਾ ਮੁਮਕਿਨ ਹੋ ਸਕਦਾ ਹੈ। ਸੋ ਉਨ੍ਹਾਂ ਦਿਨਾਂ ਵਿਚ ਹੀ ਆਪਨੇ ਅਖਬਾਰ ਵਿਚ ਛਪਿਆ ਇਕ ਮਜ਼ਮੂਨ ਦਸਿਆ ਜਿਸ ਵਿਚ ਲਿਖਯਾ ਸੀ ਕਿਸਤਰਾਂ ਰੂਸ ਵਿਚ ਮਸਨਵੀ ਸੂਰਜ ਦੀ ਰੋਸ਼ਨੀ ਨਾਲ ਕਣਕ ਦੀ ਫਸਲ ਜਲਦੀ ਤਿਆਰ ਕਰ ਲੀਤੀ ਗਈ ਸੀ। ਵਜ਼ੀਰ ਮਾਲ ਨੂੰ ਦਸਿਆ ਕਿ ਜੇ ਯੋਗ ਸਾਮਾਨ ਤੇ ਰੁਪਿਆ ਮਿਲੇ ਤਦ ਪੰਜਾਬ ਵਿਚ ਫਸਲਾਂ ਦੀ ਤਿਆਰੀ ਵਿਚ ਤੇਜ਼ੀ ਹੋ ਸਕਦੀ ਹੈ। ਪਰ ਇਹ ਸਕੀਮ ਵਾਰਤਾਲਾਪ ਦੀ ਹਦ ਤੋਂ ਅਗੇ ਨਾ ਤੁਰੀ।
ਗਵਾਲੀਅਰ ਦੀ ਗਰਮੀ ਤੇ ਲੂਆਂ ਵਿਚ ਪੂਰਨ ਸਿੰਘ ਨੇ ਬੜੇ ਉੱਚੇ ਤੇ ਮੋਟੇ ਯੂਕਲਿਪਟਸ ਦੀ ਪਲਾਨਟੇਸ਼ਨ (Plantation) ਦੋ ਸਾਲਾਂ ਵਿਚ ਖੜੀ ਕਰਕੇ ਦਿਖਾ ਦਿਤੀ
ਥ