ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਕਦੀ ਕੋਈ ਕੋਸ਼ ਯਾ ਡਿਕਸ਼ਨਰੀ ਨਹੀਂ ਸੀ ਰਖੀ। ਸ਼ਬਦਾਂ ਵਾਸਤੇ ਡਿਕਸ਼ਨਰੀ ਦੇਖਣੀ ਕੀਮਤੀ ਵਕਤ ਨਾਸ ਕਰਨ ਤੁਲ ਸਮਝਦੇ ਸਨ।
ਹਿੰਦੀ ਵਿਚ ਆਪ ਦੇ ਪੰਜ ਲੇਖ ਮਿਲੇ ਹਨ (ਸ਼ਾਇਦ ਹੋਰ ਵੀ ਕਿਸੀ ਰਸਾਲੇ ਵਿਚ ਹੋਵਨ) "ਆਚਰਨ ਕੀ ਸਭਅਤਾ, "ਮਜ਼ਦੂਰੀ ਔਰ ਪ੍ਰੇਮ", "ਸੱਚੀ ਵੀਰਤਾ", "ਕੰਨਆ ਦਾਨ", ਤੇ 'ਪਵਿਤ੍ਰਤਾ' । ਇਨ੍ਹਾਂ ਪੰਜਾਂ ਨਿਬੰਧਾਂ ਕਰਕੇ ਆਪ ਨੇ ਹਿੰਦੀ ਸਾਹਿਤਯ ਦੇ ਇਤਿਹਾਸ ਵਿਚ ਸਨਮਾਨਤਾ ਪ੍ਰਾਪਤ ਕੀਤੀ ਹੈ। ਹਿੰਦੀ ਪੰਡਤ ਆਪ ਨੂੰ ਆਧੁਨਿਕ ਕਾਲ ਦੇ ਇਕ ਪਰਸਿਧ ਗਦਯ ਲੇਖਕ ਆਪਣੀ ਹੀ ਨਿਰਾਲੀ ਸ਼ੈਲੀ ਦੇ ਖਿਆਲ ਕਰਦੇ ਹਨ।
ਜਦ ਪੂਰਨ ਸਿੰਘ ਲਿਖਣ ਬੈਠਦੇ ਤਦ ਖਾਣਾ ਤੇ ਪੀਣਾ ਭੁਲ ਜਾਂਦੇ। ਜਿਸਮੀ ਦਰਦ ਅਤੇ ਹੋਰ ਫਿਕਰ ਕੋਈ ਉਨ੍ਹਾਂ ਦੇ ਮਨ ਦੀ ਉਡਾਰੀ ਨੂੰ ਦਬਾ ਨਾ ਸਨ ਸਕਦੇ। ਆਪਨੇ 'Sisters of the Spinning Wheel,' ਦਿਨਾਂ ਅਤੇ ਰਾਤਾਂ ਵਿਚ ਲਗਾਤਾਰ ਬੈਠ ਕੇ ਲਿਖੀ । ਇਸ "ਮੋਇਆਂ ਦੀ ਜਾਗ" ਦਾ ਉਲਥਾ ਦੋ ਮਹੀਨਿਆਂ ਵਿਚ ਮੁਕਾ ਦਿਤਾ। ਇਸਦੀ ਸਿਰਫ ਪਹਿਲੀ ਕਿਤਾਬ ਛਪੀ ਹੈ। ਦੂਸਰੀ ਅਤੇ ਤੀਸਰੀ ਕਿਤਾਬ ਹਾਲੀਂ ਹਸਤ ਲਿਖਤ ਹੀ ਹਨ।

ਅੰਗ੍ਰੇਜ਼ੀ ਵਿਚ ਆਪ ਨੇ "Thundering Dawn", ਰਸਾਲਾ ਜਾਪਾਨ ਵਿਚ ਜਾਰੀ ਕੀਤਾ ਜਿਸਦੇ ਆਪ ਲੇਖਕ ਅਤੇ ਸੰਪਾਦਕ ਸਨ। ਹਿੰਦੁਸਤਾਨ ਆਕੇ ਵੀ ਜਾਰੀ ਰਿਹਾ। ਆਪ ਦੇ ਅੰਗਰੇਜ਼ੀ ਦੇ ਲੇਖ ਕਈ ਅਖਬਾਰਾਂ ਵਿਚ ਛਪੇ ਜਿਹੜੇ ਕਿ ਹਾਲੀ ਲਭਣੇ ਹਨ। ਤਿੰਨ ਛੋਟੇ ਅੰਗਰੇਜ਼ੀ ਦੇ