ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟ੍ਰੈਕਟ "Guru Teg Bahadar" "Victory of Faith', (ਸਾਹਬਜ਼ਾਦਿਆਂ ਦੀ ਸ਼ਹੀਦੀ) ਅਤੇ 'Sikh Martyrs' ੧੯੦੬-੭ ਵਿਚ ਲਿਖੇ। ਉਨ੍ਹਾਂ ਦਿਨੀ ਆਪ ਨੇ 'ਗੁਰੂਨਾਨਕ' ਸਾਹਿਬ ਦੀ ਜੀਵਨੀ ਅੰਗਰੇਜ਼ੀ ਵਿਚ ਲਿਖੀ ਸੀ ਜੋ ਕਿ ਨਾ ਛਪੀ ਪਰ ਗੁੰਮ ਹੋ ਗਈ ਹੈ। ਅੰਗਰੇਜ਼ੀ ਵਿਚ ਆਪ ਦੀਆਂ ਹੋਰ ਪਰਸਿਧ ਛਪੀਆਂ ਹੋਈਆਂ ਪੁਸਤਕਾਂ ਇਹ ਹਨ: "Sisters of the Spinning Wheei", 'Uustrung Beads", "Story of Swami Rama Tirath", "Spirit of Oriental Poetry," "The Book of the Ten Masters", "Seven Baskets of Prose Poems", "Spirit Born People", etc। ਪੰਜਾਬੀ ਵਿਚ ਆਪ ਦੇ ਕੁਝ ਤਾਂ ਤਰਜਮੇ ਇਹ ਹਨ: ‘ਕਲਾਧਾਰੀ ਤੇ ਕਲਾਧਾਰੀ ਪੂਜਾ Carlyle's Heroes and Hero worship, "ਅਬਚਲੀ ਜੋਤ" Emerson's Essay on tne Poet, ‘ਬੌਣੇ ਬੁਟੇ’ (ਜਾਪਾਨੀ ਨੈ ਨਾਟਕ ਦਾ ਉਲਥਾ), ਤੇ ਏਹ "ਮੌਇਆਂ ਦੀ ਜਾਗ।" ਆਪਣੀਆਂ ਲਿਖਤਾਂ ਇਹ ਹਨ: 'ਖੁਲੇ ਮੈਦਾਨ', ‘ਖੁਲੇ ਘੁੰਡ’, 'ਖੁਲੇ ਲੇਖ' ਅਤੇ ਕਈ ਲੇਖ ਤੇ ਕਵਿਤਾਵਾਂ ਜੋ ਕਿ 'ਖਾਲਸਾ ਸਮਾਚਾਰ' ਵਿਚ ਪ੍ਰਕਾਸ਼ਤ ਹੁੰਦੀਆਂ ਰਹੀਆਂ। ਇਸਤੋਂ ਅਡ ਅੰਗ੍ਰੇਜ਼ੀ ਵਿਚ ਕਈ ਅਣਛਪੀਆਂ ਹਸਤ ਲਿਖਤਾਂ ਹਨ।

ਇਸ 'ਮੋਇਆਂ ਦੀ ਜਾਗ' ਵਿਚ ਔਖੇ ਰੂਸੀ ਨਾਵਾਂ ਨੂੰ ਹੂ ਬਹੂ ਉਸੀ ਤਰਾਂ ਰਖਿਆ ਹੈ ਤੇ ਕੋਈ ਅਦਲਾ ਬਦਲੀ ਨਹੀਂ ਕੀਤੀ। ਇਸ ਦਾ ਕਾਰਣ ਆਪ ਨੇ ਦਸਿਆ ਹੈ ਕਿ 'ਰੂਸੀ ਨਾਮ ਬਹੁਤ ਕਰਕੇ ਏਸ਼ਿਆਈ ਹਨ। ਸੋ ਇਸ ਵਡੀ ਕਿਤਾਬ ਲਈ ਸਾਨੂੰ ਅਸਲੀ ਨਾਵਾਂ ਨਾਲ ਵੀ ਵਾਕਫੀਅਤ