ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/407

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੬

ਪ੍ਰੋਕਿਊਰਰ ਥੀਂ ਹੋ ਕੇ, ਨਿਖਲੀਊਧਵ ਸਿੱਧਾ ਪਹਿਲੇ ਡੱਕਣ ਵਾਲੇ ਹਵਾਲਾਤੀ ਜੇਹਲ ਨੂੰ ਗਇਆ ਪਰ ਓਥੇ ਮਸਲੋਵਾ ਕੋਈ ਨਹੀਂ ਸੀ ਲੱਭੀ ਤੇ ਇਨਸਪੈਕਟਰ ਨੇ ਨਿਖਲੀਊਧਵ ਨੂੰ ਸਮਝਾਇਆ, ਕਿ ਸ਼ਾਇਦ ਉਹ ਪੁਰਾਣੇ ਆਰਜ਼ੀ ਜੇਹਲ ਵਿੱਚ ਹੋਵੇਗੀ ।

ਦੋਹਾਂ ਕੈਦਖਾਨਿਆਂ ਵਿੱਚ ਬੜਾ ਫਾਸਲਾ ਸੀ, ਤੇ ਨਿਖਲੀਊਧਵ ਕਿ ਧਰੇ ਸ਼ਾਮ ਨੂੰ ਜਾ ਓਥੇ ਪਹੁਤਾ । ਓਸ ਵੱਡੀ ਭਾਰੀ ਤੇ ਬਰੌਣਕ ਇਮਾਰਤ ਵਲ ਘੂਠੀ ਜਾ ਹੀ ਰਹਿਆ ਸੀ ਕਿ ਸੰਤਰੀ ਨੇ ਓਹਨੂੰ ਰੋਕਿਆ ਤੇ ਘੰਟੀ ਵਜਾਈ । ਘੰਟੀ ਸੁਣਕੇ ਇਕ ਜੇਲਰ ਆ ਗਇਆ । ਨਿਖਲੀਊਧਵ ਨੇ ਓਹਨੂੰ ਆਪਣੇ ਅੰਦਰ ਜਾਣ ਦਾ ਪਰਮਿਟ ਦੱਸਿਆ, ਪਰ ਜੋਲਰ ਨੇ ਕਹਿਆ ਕਿ ਇਨਸਪੈਕਟਰ ਦੇ ਹੁਕਮ ਬਿਨਾਂ ਉਹ ਓਹਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇ ਸੱਕਦਾ । ਨਿਖਲੀਊਧਵ ਇਨਸਪੈਕਟਰ ਨੂੰ ਮਿਲਣ ਗਇਆ । ਜਦ ਉਹ ਪਉੜੀਆਂ ਥੀਂ ਓਹਦੇ ਮਕਾਨ ਨੂੰ ਉੱਪਰ ਜਾ ਰਹਿਆ ਸੀ, ਉਸਦੇ ਪਿਆਨੋਂ ਉੱਪਰ ਕਿਸੀ ਪੇਚੀਦਾ ਜੇਹੇ ਰਾਗ ਦੇ ਵਜਾਓਣ ਦੀਆਂ ਆਵਾਜ਼ਾਂ ਦੂਰੋਂ ਆਉਂਦੀਆਂ ਸੁਣੀਆਂ ।