ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/408

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਦ ਹੀ ਇਕ ਦੋਗਲੀ ਜੇਹੀ ਤੀਮੀਂ ਨੌਕਰਾਨੀ, ਜਿਹਨੇ ਅੱਖ ਉੱਪਰ ਪੱਟ ਬੱਧੀ ਹੋਈ ਸੀ, ਆਈ, ਤੇ ਓਹਨੂੰ ਦਰਵਾਜ਼ਾ ਖੋਲ੍ਹਿਆ, ਉਹ ਆਵਾਜ਼ਾਂ ਹੁਣ ਕਮਰੇ ਵਿੱਚੋਂ ਆਉਂਦੀਆਂ ਲਗਦੀਆਂ ਸਨ, ਇਹ ਰਾਗ ਲਿਸਤਿਜ਼ ਦੀ ਮਸਤੀ ਦਾ ਤ੍ਰਾਨਾ ਸੀ ਜਿਸ ਥੀਂ ਉਹਨਾਂ ਦਿਨਾਂ ਹਰ ਕੋਈ ਥੱਕ ਚੁਕਾ ਸੀ ਤੇ ਇੱਥੇ ਓਹ ਆਲੀਸ਼ਾਨ ਰੰਗ ਵਿਚ ਵਜਦਾ ਸੀ, ਪਰ ਇਕ ਖਾਸ ਗੱਮਤ ਤਕ ਹੀ । ਜਦ ਓਥੇ ਅਪੜ ਪੈਂਦਾ ਸੀ ਮੁੜ ਮੁੰਢੋ ਸੰਢੋ ਵੱਜਣ ਲਗ ਜਾਂਦਾ ਸੀ । ਨਿਖਲੀਊਧਵ ਨੇ ਪੱਟੀ ਬੱਧੀ ਜ਼ਨਾਨੀ ਨੂੰ ਪੁੱਛਿਆ ਕਿ ਕੀ ਇਨਸਪੈਕਟਰ ਸਾਹਿਬ ਘਰ ਹੀ ਹਨ, ਉਸਨੇ ਉੱਤਰ ਦਿੱਤਾ ਨਹੀਂ ਹਨ ।

"ਕੀ ਉਹ ਛੇਤੀ ਵਾਪਸ ਆਉਣ ਵਾਲੇ ਹਨ ?"

"ਮੈਂ ਅੰਦਰੋਂ ਪੁੱਛਕੇ ਆਪ ਨੂੰ ਦੱਸਦੀ ਹਾਂ," ਤੇ ਨੌਕਰਾਨੀ ਚਲੀ ਗਈ ।

ਓਹ ਤਰਾਨਾਂ ਹੁਣ ਬਸ ਪੀਂਘੇ ਚੜਿਆ ਸੀ ਪਰ ਅਚਨਚੇਤ, ਆਪਣੇ ਉਸ ਜਾਦੂ-ਹਦ ਤਕ ਅੱਪੜਨ ਥੀਂ ਪਹਿਲਾਂ ਹੀ ਟੁੱਟ ਗਇਆ ਤੇ ਰਾਗ ਦੇ ਬਦਲੇ ਇਕ ਬੋਲ ਦਾ ਆਵਾਜ਼ ਆਇਆ :———

"ਜਾ ਓਹਨੂੰ ਕਹਿਦੇ———ਓਹ ਘਰ ਨਹੀਂ, ਤੇ ਅੱਜ ਘਰ ਓਹਨੇ ਹੋਣਾ ਵੀ ਨਹੀਂ, ਓਹ ਮੁਲਾਕਾਤਾਂ ਕਰਨ ਗਇਆ ਹੋਇਆ ਹੈ, ਇਹ ਲੋਕੀ ਬਸ ਦਿੱਕ ਕਰਨ ਆ ਜਾਂਦੇ ਹਨ !" ਦਰਵਾਜ਼ੇ ਦੇ ਪਿੱਛੋਂ ਇਕ ਤੀਵੀਂ ਦੀ ਆਵਾਜ਼ ਆਈ, ਤੇ ਮੁੜ ਓਹ ਤਰਾਨਾਂ ਲੱਗਾ ਕੜਕਨ———ਮੁੜ ਟੁੱਟਿਆ, ਤੇ ਇਕ ਕੁਰਸੀ ਦੇ ਪਿੱਛੇ ਹਟਾ ਲਏ ਜਾਣ ਦੀ ਅਵਾਜ਼ ਆਈ, ਇਹ ਸਾਫ ਸੀ

੩੭੪