ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/497

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗਾਣਾ ਜਰੂਰੀ ਸੀ, ਅਰਥਾਤ ਪ੍ਰਧਾਨ ਨੂੰ ਆਪਨੀ ਗਲਤੀ ਜੂਰੀ ਨੂੰ ਦੱਸਣੀ ਚਾਹੀਦੀ ਸੀ ਤੇ ਮੁੜ ਬਹਿਸ ਹੋਣੀ ਚਾਹੀਦੀ ਸੀ, ਤੇ ਮੁੜ ਦੋਸ਼ੀ ਦੇ ਦੋਸ਼ ਉੱਪਰ ਉਨ੍ਹਾਂ ਦਾ ਫੈਸਲਾ ਹੋਣਾ ਜਰੂਰੀ ਸੀ।"

"ਤੇ ਫਿਰ ਪ੍ਰਧਾਨ ਨੇ ਇਸ ਤਰਾਂ ਕਿਉਂ ਨਾ ਕੀਤਾ ?"

"ਮੈਂ ਆਪ ਪੁੱਛਣਾਂ ਚਾਹੁੰਦਾ ਹਾਂ ਕਿ ਉਸ ਨੇ ਕਿਉਂ ਇਓਂ ਨ ਕੀਤਾ," ਫਨਾਰਿਨ ਨੇ ਹੱਸ ਕੇ ਕਹਿਆ ।

ਤੇ ਕੀ ਫਿਰ ਸੈਨੇਟ ਜਰੂਰ ਇਸ ਗਲਤੀ ਨੂੰ ਸੋਚੇਗੀ ?"

"ਇਹ ਗੱਲ ਤਾਂ ਇਸ ਉੱਪਰ ਹੈ ਕਿ ਉਸ ਵੇਲੇ ਕੌਣ ਸੈਨੇਟ ਦਾ ਪ੍ਰਧਾਨ ਹੋਵੇ, ਅੱਛਾ ਆਹ ਗੱਲ ਵੀ ਮੈਂ ਹੋਰ ਲਿਖੀ ਹੈ," ਤਾਂ ਉਹ ਛੇਤੀ ਛੇਤੀ ਬੋਲੀ ਗਇਆ, "ਕਿ ਇਸ ਕਿਸਮ ਦੇ ਜੂਰੀ ਦੇ ਫੈਸਲੇ ਉੱਪਰ ਅਦਾਲਤ ਨੂੰ ਮਸਲੋਵਾ ਨੂੰ ਦੋਸੀ ਬਣਾਕੇ ਸਜ਼ਾ ਦੇਣ ਦਾ ਕੋਈ ਹੱਕ ਨਹੀਂ ਸੀ । ਦਫਾ ੭੭੧ ਜ਼ਾਬਤਾ ਫੌਜਦਾਰੀ ਸੈਕਸ਼ਨ ਤੀਸਰਾ ਇਸ ਮੁਕੱਦਮੇ ਵਿੱਚ ਲਾਗੂ ਹੈ । ਇਸ ਫੈਸਲੇ ਵਿੱਚ ਇਓਂ ਸਾਡੇ ਫੌਜਦਾਰੀ ਕਾਨੂੰਨ ਮੁਤਾਬਕ ਇਕ ਬੜਾ ਭਾਰੀ ਤੇ ਸਾਫ ਜ਼ੁਲਮ ਹੋਇਆ ਹੈ। ਇਨ੍ਹਾਂ ਸਬੱਬਾਂ ਤੇ ਵਜੂਹਾਤਾਂ ਕਰਕੇ ਮੈਂ ਆਪ ਪਾਸ ਅਪੀਲ ਕਰਦੀ ਹਾਂ..........ਕਿ ਦਫਾ ੯੦੯, ੯੧੦ ਦੇ ਸੈਕਸ਼ਨ ੨,੯੧੨, ੯੨੮ ਜ਼ਾਬਤਾ ਫੌਜਦਾਰੀ ਅਨੁਸਾਰ ਇਹ ਹੁਕਮ ਮਨਸੂਖ਼ ਫਰਮਾਇਆ ਜਾਵੇ ਤੇ ਇਸ ਮੁਕੱਦਮੇਂ ਨੂੰ

੪੬੩