ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਨਖ਼ਾਹ ਦਿੱਤੇ ਦੇ ਘਰੋਂ ਬਾਹਰ ਕੱਢ ਦਿੱਤਾ ਗਇਆ।

ਇਸ ਥੀਂ ਪਿੱਛੇ ਉਹ ਆਪਣੀ ਭੂਆ ਪਾਸ ਰਹਿਣ ਨੂੰ ਸ਼ਹਿਰ ਟੁਰ ਗਈ, ਓਹਦਾ ਫੁੱਫੜ ਜਿਲਦਗਰ ਸੀ। ਕਦੀ ਚੰਗੇ ਪੈਸੇ ਵਾਲਾ ਹੋ ਚੁੱਕਾ ਸੀ, ਪਰ ਉਹਦੇ ਗਾਹਕ ਕੁਛ ਪਤਲੇ ਪੈ ਗਏ। ਉਹ ਸ਼ਰਾਬ ਪੀਣ ਲੱਗ ਪਇਆ, ਤੇ ਜੋ ਕੁਝ ਉਹਨੂੰ ਲਭਦਾ ਉਹ ਕਲਾਲ ਖਾਨੇ ਬਹਿ ਚੱਟ ਕਰ ਜਾਂਦਾ ਸੀ। ਭੂਆ ਨੇ ਕੱਪੜੇ ਧੋਣ ਦਾ ਕੰਮ ਚੁੱਕਿਆ ਹੋਇਆ ਸੀ, ਤੇ ਇਸ ਤਰ੍ਹਾਂ ਉਹ ਮਿਹਨਤ ਮਜੂਰੀ ਕਰਕੇ ਉਹ ਆਪਣੇ ਬਾਲ ਬੱਚੇ ਦਾ ਨਿਰਬਾਹ ਟੋਰਦੀ ਸੀ। ਉਹ ਨਾਲੇ ਆਪਣੇ ਨਸ਼ਈ ਖਾਵੰਦ ਨੂੰ ਵੀ ਪਾਲਦੀ ਸੀ। ਭੂਆ ਨੇ ਕਾਤੂਸ਼ਾ ਨੂੰ ਆਪਣੇ ਪਾਸ ਕੱਪੜੇ ਧੋਣ ਤੇ ਰੱਖ ਲਇਆ, ਪਰ ਕਾਤੂਸ਼ਾ ਇਹ ਵੇਖ ਕੇ ਕਿ ਉਸ ਦੀ ਭੂਆ ਕਿਸ ਬਿਪਤਾ ਤੇ ਦੁੱਖ ਵਿੱਚ ਰੁਪਈਏ ਕਮਾਂਦੀ ਸੀ ਤੇ ਕਿਸ ਭੈੜੀ ਹਾਲਤ ਵਿੱਚ ਰਹਿੰਦੀ ਸੀ, ਓਥੋਂ ਟੁਰ ਗਈ। ਨੌਕਰੀ ਲਈ ਨੌਕਰ ਰੱਖਣ ਵਾਲੇ ਏਜੰਟਾਂ ਦੇ ਦਫਤਰ ਵਿੱਚ ਅਰਜ਼ੀ ਜਾ ਦਿੱਤੀ, ਤੇ ਉਨਾਂ ਦਫਤਰ ਵਾਲਿਆਂ ਉਸ ਲਈ ਇਕ ਥਾਂ ਲੱਭ ਦਿੱਤੀ। ਇਹ ਨੌਕਰੀ ਇਕ ਸਵਾਣੀ ਦੀ ਸੀ ਜਿਹੜੀ ਆਪਣੇ ਦੋਹਾਂ ਪੁੱਤਰਾਂ ਨੂੰ ਪਬਲਿਕ ਸਕੂਲ ਵਿੱਚ ਪੜ੍ਹਾਣ ਦੀ ਖਾਤਰ ਸ਼ਹਿਰ ਆ ਰਹੀ ਸੀ। ਹਾਲੇਂ ਇਸ ਨੌਕਰੀ ਦੇ ਸੱਤ ਦਿਨ ਵੀ ਨਹੀਂ ਸਨ ਲੰਘੇ, ਕਿ ਉਸ ਸਵਾਣੀ ਦੇ ਦੋਹਾਂ ਮੁੰਡਿਆਂ ਵਿੱਚੋਂ ਵੱਡੇ ਮੁੰਡੇ ਨੇ ਜਿਹਦੀਆਂ ਮੁੱਛਾਂ ਮਸਾਂ ਫੁੱਟੀਆਂ ਹੀ ਸਨ, ਪੜ੍ਹਨਾ ਪੜ੍ਹਾਣਾ ਉੱਕਾ ਛੱਡ ਦਿੱਤਾ ਤੇ ਲੱਗਾ ਕਾਤੂਸ਼ਾ ਨੂੰ ਛੇੜਨ ਤੇ ਤੰਗ ਕਰਨ, ਜਿਧਰ ਕਾਤੂਸ਼ਾ ਜਾਵੇ ਮਗਰ ਹੀ ਮਗਰ ਮੁੰਡਾ। ਮਾਂ ਨੇ ਸਾਰਾ ਕਸੂਰ ਕਾਤੂਸ਼ਾ ਦੇ

੧੭