ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/551

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ, ਇਹਨੂੰ ਵੇਖਕੇ ਮੰਗਤਿਆਂ ਵਾਂਗ ਝੁਕ ਕੇ ਸਲਾਮ ਕੀਤਾ, ਇਕ ਨੇ ਤਾਂ ਗੁਸੇ ਨਾਲ ਤਿਊੜੀ ਵੱਟੀ ਤੇ ਉਹਦੀਆਂ ਅੱਖਾਂ ਚਮਕੀਆਂ ।

"ਠੀਕ ਹੈ ਕਿ ਇਹੋ ਜੇਹੀ ਲਿਆਕਤ ਨੂੰ ਵਧਾਉਣਾ ਚਾਹੀਦਾ ਹੈ, ਇਹਨੂੰ ਦਬਾ ਦੇਣਾ ਚੰਗਾ ਨਹੀਂ ਹੋਵੇਗਾ, ਪਰ ਨਿਕੇ ਮਕਾਨ ਵਿੱਚ ਇਹ ਪੀਆਨੋ ਦੀ ਪ੍ਰੈਕਟਿਸ ਕਰਨੀ ਜ਼ਰਾ ਦਿਕਦਾਈ ਹੈ," ਇਨਸਪੈਕਟਰ ਆਪਣੀਆਂ ਉਹੋ ਗੱਲਾਂ ਕਰੀ ਤੁਰੀ ਗਇਆ, ਉਸਨੇ ਇਨ੍ਹਾਂ ਕੈਦੀਆਂ ਵਲ ਧਿਆਨ ਨ ਦਿੱਤਾ ਤੇ ਆਪਣੇ ਥੱਕੇ ਥੱਕੇ ਕਦਮਾਂ ਨਾਲ ਚਲਦਾ ਨਿਖਲੀਊਧਵ ਨਾਲ ਹਾਲ ਤਕ ਪਹੁੰਚਿਆ ।

"ਆਪ ਕਿਹਨੂੰ ਮਿਲਣਾ ਚਾਹੁੰਦੇ ਹੋ ?"

"ਦੁਖੋਵਾ।"

"ਉਹ ! ਓਹ ਤਾਂ ਬੁਰਜ ਵਿੱਚ ਹੈ———ਆਪ ਨੂੰ ਜ਼ਰਾ ਉਡੀਕ ਕਰਨੀ ਪਵੇਗੀ," ਓਸ ਕਹਿਆ।

"ਉੱਨੇ ਚਿਰ ਵਿੱਚ ਕੀ ਮੈਂ ਕੈਦੀਆਂ ਮੈਨਸ਼ੋਵਾ ਨੂੰ ਮਿਲ ਲਵਾਂ——ਮਾਂ ਪੁਤ ਨੂੰ——ਜਿਨ੍ਹਾਂ ਉੱਪਰ ਅੱਗ ਲਾਣ ਦਾ ਦੋਸ਼ ਲੱਗਾ ਹੈ ?"

"ਓਹ ਹਾਂ, ਕੋਠੜੀ ਨੰ: ੨੧———ਓਨ੍ਹਾਂ ਨੂੰ ਬੁਲਾ ਲੈਂਦੇ ਹਾਂ ।"

"ਪਰ ਕੀ ਮੈਂ ਉਨਹਾਂ ਨੂੰ ਉਨਹਾਂ ਦੀ ਕੋਠੜੀ ਵਿਚ ਹੀ ਨ ਮਿਲ ਲਵਾਂ ?"

੫੧੭