ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪੈਂਤੀ ਅੱਖਰੀ

ੳ ਅ ੲ ਸ ਹਾਹਾ ਬੱਚਿਓ।
ਵਿੱਦਿਆ ਦਾ ਲੈਣਾ ਸਦਾ ਲਾਹਾ ਬੱਚਿਓ।

ਕ ਖ ਗ ਘ ਙ ਕਹੋਗੇ।
ਸੱਚ ਬੋਲੋਗੇ ਜੇ ਸਦਾ ਸੁਖੀ ਰਹੋਗੇ।

ਚ ਛ ਜ ਝ ਞ ਲਿਖਣਾ।
ਚੰਗੀਆਂ ਕਿਤਾਬਾਂ ਪੜ੍ਹ ਚੰਗਾ ਸਿੱਖਣਾ।

ਟ ਠ ਡ ਢ ਣ ਬੋਲਣਾ।
ਚੰਗੇ ਕੰਮ ਕਰਨੋਂ ਕਦੇ ਨੀ ਡੋਲਣਾ।

ਤ ਥ ਦ ਧ ਨ ਪੜ੍ਹਿਓ।
ਪਾਵਣਾ ਜੇ ਸੁੱਖ ਕਦੇ ਵੀ ਨਾ ਲੜਿਓ।

ਪ ਫ ਬ ਭ ਮ ਬੀਬਿਓ।
ਕਰਨਾ ਨਾ ਕੰਮ ਕੋਈ ਨਿਕੰਮਾ ਬੀਬਿਓ।

ਯ ਰ ਲ ਵ ੜ ਬੋਲ ਕੇ।
ਬੋਲਣਾ ਹੈ ਪਿੱਛੋਂ ਪਹਿਲਾਂ ਗੱਲ ਤੋਲ ਕੇ।

14/ ਮੋਘੇ ਵਿਚਲੀ ਚਿੜੀ