ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਗਿਣਤੀ

ਇੱਕ ਦਾ ਏਕਾ ਦੋ ਦਾ ਦੂਆ
ਭੈੜੀ ਆਦਤ ਚੋਰੀ ਜੂਆ।
ਤਿੰਨ ਦਾ ਤੀਆ ਚਾਰ ਦਾ ਚੌਕਾ
ਹੱਥ ਨੀ ਆਉਂਦਾ ਖੁੰਝਿਆ ਮੌਕਾ।
ਪੰਜ ਦਾ ਪਾਂਜਾ ਛੀ ਦਾ ਛੀਕਾ,

ਮਿੱਠਾ ਬੋਲ ਸਭ ਲਈ ਠੀਕ ਆ।
ਸੱਤ ਦਾ ਸਾਤਾ ਅੱਠ ਦਾ ਆਠਾ,
ਸੱਚ ਬੋਲਣ ਵਿੱਚ ਸਾਡੀ ਠਾਠ ਆ।
ਨੌਂ ਦਾ ਨਾਇਆਂ ਏਕੇ ਬਿੰਦੀ ਦਸ।
ਸਭ ਨੂੰ ਹਸਾ ਆਪ ਵੀ ਹੱਸ।

37/ ਮੋਘੇ ਵਿਚਲੀ ਚਿੜੀ