ਸਮੱਗਰੀ 'ਤੇ ਜਾਓ

ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੋਟੀ ਜਿਹੀ ਇੱਕ ਮੁੰਨੀ

ਭੁੱਖੀ ਹੋਈ ਰੋਂਦੀ ਹੈ।
ਰੱਜੀ ਹੋਵੇ ਸੌਂਦੀ ਹੈ।
ਉਮਰ ਹਫਤੇ ਉੱਨੀ ਹੈ।
ਛੋਟੀ ਜਿਹੀ................

ਸਦਾ ਹਸਦੀ ਦਿਸਦੀ ਹੈ।
ਕਦੇ ਨਾ ਰੋਂਦੀ ਫਿਸਦੀ ਹੈ।
ਵਿੱਚ ਪੰਘੂੜੇ ਤੁੰਨੀ ਹੈ।
ਛੋਟੀ ਜਿਹੀ..............

ਛੋਟੀ ਜਿਹੀ ਇੱਕ ਮੁੰਨੀ ਹੈ।
ਬੈਠੀ ਰਹਿੰਦੀ ਸੁੰਨੀ ਹੈ।
ਨਾਮ ਉਸਦਾ ਲਾਲੀ ਹੈ।
ਬੜੇ ਪਿਆਰ ਨਾਲ ਪਾਲੀ ਹੈ।
ਸਿਰ ਨਾ ਲੈਂਦੀ ਚੁੰਨੀ ਹੈ।
ਛੋਟੀ ਜਿਹੀ...............

38/ ਮੋਘੇ ਵਿਚਲੀ ਚਿੜੀ