ਇਹ ਸਫ਼ਾ ਪ੍ਰਮਾਣਿਤ ਹੈ
ਛੁੱਟੀ ਦੇ ਦਿਓ
ਮਾਸਟਰ ਜੀ ਸਰਦਾਰ, ਛੁੱਟੀ ਦੇ ਦਿਓ।
ਮਾਂ ਜੀ ਪਏ ਬਿਮਾਰ, ਛੁੱਟੀ ਦੇ ਦਿਓ।
ਪਿਤਾ ਜੀ ਮੇਰੇ ਨੌਕਰ, ਛੁੱਟੀ ਮਿਲਦੀ ਨਹੀਂ।
ਦਾਦੀ ਜੀ ਮੇਰੇ ਬਿਰਧ, ਮੰਜਿਓਂ ਹਿਲਦੀ ਨਹੀਂ।
ਗਏ ਬਾਬਾ ਜੀ ਸੁਰਗ-ਸਿਧਾਰ, ਛੁੱਟੀ ਦੇ ਦਿਓ।
ਮਾਸਟਰ....................
ਚਾਚਾ ਜੀ ਮੇਰੇ ਅੱਡ, ਸਾਡੇ ਨਾਲ ਬੋਲਦੇ ਨਹੀਂ।
ਤਾਇਆ ਜੀ ਮੇਰੇ ਦੂਰ, ਕੋਈ ਗੱਲ ਗੌਲਦੇ ਨਹੀਂ।
ਕਰਾਂ ਮੈਂ ਮਿੰਨਤ ਹਜ਼ਾਰ, ਛੁੱਟੀ ਦੇ ਦਿਓ।
ਮਾਸਟਰ ਜੀ.................
ਭੈਣ ਮੇਰੀ ਏ ਨਿਆਣੀ, ਖੇਡਦੀ ਰਹਿੰਦੀ ਹੈ।
ਭੂਆ ਜੀ ਵੀ ਪੇਕੀਂ ਪੈਰ ਨਾ ਦਿੰਦੀ ਹੈ।
ਘਰ ਕੰਮ ਹੈ ਬੇਸ਼ੁਮਾਰ, ਛੁੱਟੀ ਦੇ ਦਿਓ।
ਮਾਸਟਰ ਜੀ.................
ਕੱਪੜੇ ਧੋਣੇ, ਸੁਕਾ ਕੇ ਇਸਤਰੀ ਕਰਨੇ ਨੇ।
ਡੰਗਰਾਂ ਨੂੰ ਕੱਖ ਪਾਉਣੇ, ਛਾਵੇਂ ਕਰਨੇ ਨੇ।
ਨਾਲੇ ਗਾਂ ਦੀ ਚੋਣੀ ਧਾਰ, ਛੁੱਟੀ ਦੇ ਦਿਓ।
ਮਾਸਟਰ ਜੀ..................
39/ ਮੋਘੇ ਵਿਚਲੀ ਚਿੜੀ