ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/49

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜੀ ਕਹੋ ਤੇ ਜੀ ਕਹਾਓ

ਛੋਟਿਆਂ ਦੇ ਨਾਲ ਪਿਆਰ ਕਰੋ।
ਵੱਡਿਆਂ ਦਾ ਸਤਿਕਾਰ ਕਰੋ।
ਜੀ ਕਹੋ ਤੇ ਜੀ ਕਹਾਓ,
ਦੇਸ਼ ਦੇ ਨਾਲ ਪਿਆਰ ਕਰੋ।

ਘਰ ਆਏ ਦੀ ਇੱਜ਼ਤ ਕਰਨੀ ਚੰਗੀ ਹੁੰਦੀ ਏ।
ਦੁਸ਼ਮਣ ਦੀ ਵੀ ਇੱਜ਼ਤ ਲਾਹੁਣੀ ਮੰਦੀ ਹੁੰਦੀ ਏ।
ਨਾਲ ਪਿਆਰ ਦੇ ਗੱਲ ਸੁਲਝਾਓ,
ਕਦੇ ਨਾ ਝਗੜਾ ਯਾਰ ਕਰੋ।
ਜੀ ਕਹੋ ਤੇ...................

ਦੇਸ਼ ਦੀ ਖਾਤਿਰ ਤਨ ਮਨ ਧਨ ਸਭ ਅਰਪਣ ਕਰ ਦੇਈਏ।
ਭਾਰਤ ਮਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਈਏ।
ਅਮਰ ਸ਼ਹੀਦਾਂ ਨੂੰ ਪ੍ਰਣਾਮ ਵੀ,
ਵੀਰੋ ਵਾਰਮ-ਵਾਰ ਕਰੋ।
ਜੀ ਕਹੋ ਤੇ................

ਚੰਗੀ ਸੰਗਤ ਦੇ ਵਿੱਚ ਬੈਠੀਏ ਮਾੜੀ ਛੱਡ ਦੇਈਏ।
ਈਰਖਾ ਚੋਰੀ ਝੂਠ ਬੁਰਾਈਆਂ ਮਨ 'ਚੋਂ ਕੱਢ ਦੇਈਏ।
ਤੜਕੇ ਉੱਠਕੇ ਯਾਦ ਰੱਬ ਨੂੰ,
ਰੋਜ਼ ਹੀ ਵਾਰ ਹਜ਼ਾਰ ਕਰੋ।

47/ ਮੋਘੇ ਵਿਚਲੀ ਚਿੜੀ