ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਸੁਪਨ ਸੁਨੇਹਾ ਲਿਆਉਂਦੇ ਨੇ ਹਰਕਾਰੇ ਵਾਂਗ।
ਮੇਰੇ ਤੱਕ ਨਾ ਪਹੁੰਚਣ ਟੁੱਟੇ ਤਾਰੇ ਵਾਂਗ।

ਦਿਨ ਚੜ੍ਹਦੇ ਮੈਂ ਰੋਜ਼ ਉਡੀਕਣ ਬਹਿ ਜਾਨਾਂ,
ਚੰਗਾ ਲੱਗਦੈ, ਇਹ ਵੀ ਮਿੱਠੇ ਲਾਰੇ ਵਾਂਗ।

ਉੱਡਿਆ ਫਿਰਦਾਂ ਧਰਤੀ ਅੰਬਰ ਰਾਤ ਦਿਨੇ,
ਪੌਣ ਸਵਾਰੀ ਕਰਦਾਂ ਵੇਖ ਗੁਬਾਰੇ ਵਾਂਗ।

ਤੇਰੀ ਉਹ ਨਿਰਮੋਹੀ ਤੱਕਣੀ ਮਾਰ ਗਈ,
ਤਨ ਦੀ ਗੋਲੀ ਚੀਰ ਗਈ ਏ ਆਰੇ ਵਾਂਗ।

ਬੂੰਦ ਬੂੰਦ ਨੂੰ ਤਰਸ ਰਿਹਾ ਏ ਮਨ ਦਾ ਮੋਰ,
ਆਲ ਦੁਆਲੇ ਸ਼ਹਿਰ ਸਮੁੰਦਰ ਖਾਰੇ ਵਾਂਗ।

ਆਪਣੀ ਰੂਹ ਦਾ ਭਾਵੇਂ ਆਪ ਸਿਕੰਦਰ ਹਾਂ,
ਤੇਰੇ ਸਾਹਵੇਂ ਹਾਂ ਮੈਂ ਪੋਰਸ ਹਾਰੇ ਵਾਂਗ।

ਇਹ ਮਨ ਚੰਚਲ ਕਾਬੂ ਦੇ ਵਿਚ ਆਉਂਦਾ ਨਹੀਂ,
ਇੱਕ ਥਾਂ ਤੇ ਇਹ ਟਿਕਦਾ ਹੀ ਨਹੀਂ ਪਾਰੇ ਵਾਂਗ।

ਮੋਰ ਪੰਖ /96