ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ।
ਉਸ ਦੇ ਚਰਨੀਂ ਦੀਪ ਜਗਾ ਕੇ ਧਰੀ ਗਏ।

ਨੇਰ੍ਹੇ ਅੰਦਰ ਬੈਠ ਗਏ ਆਂ ਚੁੱਪ ਕਰ ਕੇ,
ਚੁੱਪ ਦੇ ਸ਼ੋਰ ਭਿਆਨਕ ਹੱਥੋਂ ਮਰੀ ਗਏ।

ਮੜ੍ਹੀਆਂ ਤੀਕ ਪੁਚਾਇਆ ਸਾਨੂੰ ਰਹਿਬਰ ਨੇ,
ਜੋ ਜੋ ਸਾਨੂੰ ਆਖਿਆ ਆਪਾਂ ਕਰੀ ਗਏ।

ਸਾਡੇ ਉਲਟ ਗਵਾਹੀ ਸਾਥੋਂ ਲੈ ਗਏ ਉਹ,
ਕੀ ਅੰਦਰ ਅਸੀਂ ਹੁੰਗਾਰਾ ਭਰੀ ਗਏ।

ਸੱਚ ਬੋਲਣ ਦੀ ਕੀਮਤ ਸੁਣ ਕੇ ਡਰ ਗਏ ਸਾਂ,
ਮਨ ਦੇ ਕਾਂਬੇ ਕਾਰਨ ਆਪਾਂ ਠਰੀ ਗਏ।

ਜਿੰਨਾਂ ਤੋਂ ਰਖਵਾਲੀ ਖ਼ਾਤਰ ਬੈਠੇ ਸਾਂ,
ਸਾਡੇ ਹੁੰਦਿਆਂ ਹਰੀ ਅੰਗੂਰੀ ਚਰੀ ਗਏ।

ਏਸ ਨਮੋਸ਼ੀ ਦਾ ਡਰ ਸਾਨੂੰ ਡੋਬ ਗਿਆ,
ਸੁਪਨੇ ਦੇ ਵਿਚ ਬਿਨ ਪਾਣੀ ਤੋਂ ਤਰੀ ਗਏ।

ਮੋਰ ਪੰਖ /98