ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਦਿਸਦੀ ਨਹੀਂ ਅਣਦਿਸਦੀ ਸ਼ਕਤੀ, ਜਿਉਂ ਬਿਜਲੀ ਦੀ ਤਾਰ ਦੇ ਅੰਦਰ।
ਕਿੱਦਾਂ ਤੈਨੂੰ ਦੱਸਾਂ ਹੁਣ ਮੈਂ, ਕੀ ਕੁਝ ਹੈ ਸਰਕਾਰ ਦੇ ਅੰਦਰ।

ਲੀਲ੍ਹਾ ਅਪਰਮ ਪਾਰ ਅਪਾਰੀ, ਪਿਆਰ ਮੁਹੱਬਤ ਖ਼ੁਸ਼ਬੂ ਸਾਰੀ,
ਹਰ ਗੋਪੀ ਹਾਣੀ ਨੂੰ ਲੱਭਦੀ, ਅਪਣੇ ਕ੍ਰਿਸ਼ਨ ਮੁਰਾਰ ਦੇ ਅੰਦਰ।

ਪ੍ਰੇਮ ਦੇ ਢਾਈ ਅੱਖਰ ਹੀ ਨਾ ਕੁੱਲ ਹਯਾਤੀ ਸਮਝ ਪਏ ਨੇ,
ਇਸ ਤੋਂ ਅੱਗੇ ਦੱਸ ਤੂੰ ਆਪੇ, ਕੀਹ ਜਾਂਦਾ ਵਿਸਥਾਰ ਦੇ ਅੰਦਰ।

ਬੰਦਾ ਤਾਂ ਹਥਿਆਰ ਦੇ ਵਾਂਗੂੰ ਆਪ ਬੇਗਾਨੇ ਹੱਥ ਵਿਚ ਹੁੰਦੈ,
ਹੋਰ ਬੜਾ ਕੁਝ ਸ਼ਾਮਲ ਹੁੰਦੈ, ਦਸਤੇ ਬਿਨ ਤਲਵਾਰ ਦੇ ਅੰਦਰ।

ਚੋਰ ਭੁਲਾਈਆਂ, ਲੁਕਣ ਮਚਾਈਆਂ, ਆਪਣੇ ਨਾਲ ਖੇਡਦੇ ਰਹੀਏ,
ਪੇਸ਼ ਕਦੇ ਨਾ ਹੋਈਏ ਆਪਾਂ ਰੂਹ ਵਾਲੇ ਦਰਬਾਰ ਦੇ ਅੰਦਰ।

ਮੋਰ ਪੰਖ /109