ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਸੁਪਨੇ ਵਿਚ ਤੂੰ ਪਹਿਲਾਂ ਵਾਂਗਰ ਆਉਂਦੀ ਨਹੀਂ।
ਜੇ ਆਵੇਂ ਤਾਂ ਰੂਹ ਮੇਰੀ ਤੜਫ਼ਾਉਂਦੀ ਨਹੀਂ।

ਦਿਲ ਦੇ ਸਾਜ਼ ਵਜਾਉਂਦੀ, ਜਿੱਸਰਾਂ ਪਹਿਲਾਂ ਤੂੰ,
ਓਸ ਵਜਦ ਵਿਚ ਹੁਣ ਤੂੰ ਤਾਰ ਹਿਲਾਉਂਦੀ ਨਹੀਂ।

ਬਿਰਖ ਬਰੂਟੇ ਪੁੱਤਰ ਤਾਲ ਵਜਾਉਂਦੇ ਸੁਣ,
ਤੂੰ ਕਿਉਂ ਇਨ੍ਹਾਂ ਨਾਲ ਆਵਾਜ਼ ਮਿਲਾਉਂਦੀ ਨਹੀਂ।

ਗ਼ਮ ਦੇ ਰੂੰ ਨੂੰ ਪਿੰਜੀ ਜਾਵੇਂ ਰਾਤ ਦਿਨੇ,
ਕੱਤਣ ਲਈ ਕਿਉਂ ਚਰਖੇ ਤੇ ਤੰਦ ਪਾਉਂਦੀ ਨਹੀਂ।

ਕਿਹੜਾ ਭਾਰ ਸਵਾਰ ਹੋ ਗਿਐ ਰੂਹ ਉੱਤੇ,
ਮਰ ਚੱਲੀ ਏਂ, ਗਮ ਤੋਂ ਜਾਨ ਛੁਡਾਉਂਦੀ ਨਹੀਂ।

ਕਿਹੜੇ ਖੂਹ ਵਿਚ ਬੈਠੀ, ਭਰੇ ਹੁੰਗਾਰਾ ਨਾਂਹ,
ਪਹਿਲਾਂ ਵਾਂਗੂੰ ਹੁਣ ਤੂੰ ਕਿਉਂ ਸ਼ਰਮਾਉਂਦੀ ਨਹੀਂ।

ਨੂੰ ਪਰਾਰੋਂ ਬਹੁਤਾ ਅੰਬ ਨੂੰ ਬੂਰ ਪਿਆ,
ਤੇਰੇ ਮਗਰੋਂ ਬੁਲਬੁਲ ਵੀ ਹੁਣ ਆਉਂਦੀ ਨਹੀਂ।

ਮੋਰ ਪੰਖ /118