ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਦਰਿਆ ਝੀਲਾਂ ਤਲਖ ਸਮੁੰਦਰ।
ਕੀ ਕੁਝ ਬੰਦਿਆ ਤੋਰੇ ਅੰਦਰ।

ਇਸ ਮੰਡੀ ਵਿਚ ਥੋੜੇ ਗੁਰਮੁਖ,
ਤੌੜਨ ਬਹੁਤੇ ਦਿਲ ਦਾ ਮੰਦਰ।

ਬਾਤ ਗੁਰੂ ਦੀ ਮੰਨਦੇ ਹੀ ਨਾ,
ਮੁੰਦਰਾਂ ਵਾਲੇ ਨਾਥ ਮਛੰਦਰ।

ਝੂਠ ਬੋਲਦੇ, ਤੱਕਦੇ, ਸੁਣਦੇ,
ਗਾਂਧੀ ਤੇਰੇ ਤਿੰਨੇ ਬੰਦਰ।

ਜਿੰਦਗੀ ਮੋਤ ਰੋਜ਼ਾਨਾ ਦੱਸੇ,
ਮੈਂ ਉਸਦੇ, ਉਹ ਮੇਰੇ ਅੰਦਰ।

ਖੁਸ਼ਬੂ ਕੌਣ ਲੁਕਾ ਸਕਦਾ ਏ
ਭਾਵੇਂ ਮਾਰੋ ਕਿੰਨੇ ਜੰਦਰ।

ਯਾਰ ਅਮੋਲਕ ਦਿਲ ਨਾ ਛੱਡੀ,
ਮੈ ਧੜਕਾਂਗਾ ਤੋਰੇ ਅੰਦਰ।

ਪਿਆਰ ਗੁਆਚਾ ਲੱਭਦੇ ਫਿਰੀਏ,
ਕਦੇ ਸ਼ਿਕਾਗੋ ਕਦੇ ਜਲੈਧਰ।

ਮੋਰ ਪੰਖ /16