ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਤੂੰ ਉਮੀਦਾਂ ਨੂੰ ਹਮੇਸ਼ਾਂ ਨਾਲ ਰੱਖੀਂ।
ਨ੍ਰੋਰੀਆਂ ਗਲੀਆਂ ’ਚ ਦੀਵਾ ਬਾਲ ਰੱਖੀਂ।

ਜੇ ਉਡਾਰੀ ਭਰਨ ਲੱਗੇਂ, ਅਰਸ਼ ਵੱਲ ਤਾਂ,
ਪਿੰਡ ਦਾ ਚੇਤਾ ਵੀ ਨਾਲੋਂ ਨਾਲ ਰੱਖੀਂ।

ਤੂੰ ਕਦੇ ਵੀ ਤੇਜ਼ ਦੌੜਨ ਦਾ ਨਾ ਸੋਚੀਂ,
ਜਿੱਤ ਜਾਵੇਂਗਾ, ਤੂੰ ਇੱਕੋ ਚਾਲ ਰੱਖੀਂ।

ਨੌਰ੍ਹਿਆਂ ਤੋਂ ਤੂੰ ਡਰੀਂ ਨਾ ਰਾਤ ਵੇਲੇ,
ਚੇਤਿਆਂ ਵਿਚ ਤਾਰਿਆਂ ਦਾ ਥਾਲ ਰੱਖੀਂ।
 
ਠਰਨਗੇ ਜਜ਼ਬੇ ਜਦੋ ਵੀ ਦੂਰ ਜਾ ਕੇ,
ਦਿਲ ਦੇ ਅੰਦਰ ਯਾਦ ਮੇਰੀ ਬਾਲ ਰੱਖੀਂ।

ਣਨਗੇ ਤੈਨੂੰ ਨਿਰੰਤਰ ਲੌਕ ਸਾਰੇ,
ਸੁੱਚੇ ਤੇ ਸਹੀ ਸੁਰ ਤਾਲ ਰੱਖੀਂ।

ਕੱਚ ਦੇ ਟੋਟੇ ਕਦੇ ਰੱਖੀਂ ਨਾ ਘਰ ਵਿਚ,
ਸੱਚ ਦੇ ਹੀਰੇ ਨੂੰ ਛਾਤੀ ਨਾਲ ਰੱਖੀਂ।

ਮੋਰ ਪੰਖ /19