ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਕੋਠੇ ਉੱਪਰ ਮੰਜਾ ਡਾਹ ਕੇ ਅਰਸ਼ ’ਚ ਜਗਦੇ ਤਾਰੇ ਵੇਖ।
ਬਾਤ ਬਤੋਲੀ ਪਾਵੇਗਾ ਜਦ, ਭਰਦੇ ਕਿਵੇਂ ਹੁੰਗਾਰੇ ਵੇਖ।

ਬੈਦ ਕਮਰੇ ਵਿਚ ਕੈਦੀਆਂ ਵਾਂਗੂੰ , ਕਿੰਨੀ ਉਮਰ ਗੁਜ਼ਾਰ ਲਈ,
ਜਗਦੇ ਬੁਝਦੇ ਜੁਗਨੂੰ ਉੱਡਦੇ ਬਾਹਰ ਖਲੋ ਕੇ ਸਾਰੇ ਵੇਖ।

ਅਪਣੀ ਅੱਗ ਵਿਚ ਸੜਦਾ ਬੰਦਾ, ਮੁੱਕਦਾ ਮੁੱਕਦਾ ਮੁੱਕ ਜਾਂਦੈ,
ਢੇਰ ਸਵਾਹ ਦਾ ਹੋ ਗਏ ਕਿੱਦਾਂ, ਸੂਹੇ ਸੁਰਖ ਅੰਗਾਰੇ ਵੇਖ।

ਰੋਜ਼ ਸਵੇਰੇ ਬਾਗ਼ ਬਗੀਚੇ, ਫੁੱਲ ਪੱਤੀਆਂ ਨੂੰ ਮਿਲਿਆ ਕਰ,
ਆਪਸ ਵਿਚ ਗੁਫ਼ਤਗੂ ਕਰਦੇ ਮਹਿਕਾਂ ਭਰੇ ਕਿਆਰੇ ਵੇਖ।

ਹੋਰ ਕਿਸੇ ਦੀ ਸੂਰਤ ਵੇਖਣ ਨੂੰ ਤੂੰ ਤਰਸੇ ਦਿਨ ਤੇ ਰਾਤ,
ਕੁਝ ਪਲ ਸ਼ੀਸ਼ੇ ਕੋਲ ਖਲੋ ਕੇ, ਤੂੰ ਵੀ ਆਪਣੇ ਬਾਰੇ ਵੇਖ।

ਅੰਬਰ ਰੀਗਾ ਵਿਚੋਂ ਗੁੰਮੀਆਂ, ਪੈੜਾਂ ਲੱਭਦਾ ਰਹਿੰਦਾ ਏਂ,
ਉਨ੍ਹਾਂ ਨੂੰ ਨੂੰ ਵੀ ਟੋਲ ਕਿ ਜਿਹੜੇ ਫੁੱਲ ਬਣੇ ਨਾ ਤਾਰੇ ਵੇਖ।

ਸੁਖ ਦੇ ਦੁੱਖ ਦੇ ਸੈਗੀ ਸਾਥੀ, ਹਾਉਕੇ, ਸੁਪਨੇ, ਅੱਥਰੇ ਚਾਅ,
ਬਣਾਂ ਸਿਕੰਦਰ ਪਿੱਛੋ, ਪਹਿਲਾਂ ਜੋ ਜੋ ਪੋਰਸ ਹਾਰੇ ਵੇਖ।

ਮੋਰ ਪੰਖ /20