ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਬਹੁਤ ਬਣਦੇ ਯਾਰ ਅੱਜ ਕੱਲ੍ਹ ਮਹਿਫ਼ਲਾਂ ਵਿਚ।
ਭਣੇ ਸੌਖੇ ਨਹੀਂ ਉਹ ਮੁਸ਼ਕਿਲਾਂ ਵਿਚ।

ਤਲੇ ਪੈੱਡੇ ਸੁਕਾਉਦੇ ਸਾਹ ਨੇ ਮੇਰੇ,
ਤੂੰ ਸਵਾਂਤੀ ਬੂੰਦ ਬਣ ਕੇ ਮਿਲ ਥਲਾਂ ਵਿਚ।

ਛਾਂਗ ਲੈ, ਪਰ ਜੜ੍ਹ ਸਲਾਮਤ ਰਹਿਣ ਦੇਵੀਂ,
ਹੋਊ ਮੈ ਹਰਿਆਵਲਾ ਵੇਖੀਂ ਪਲਾਂ ਵਿਚ ।

ਤੂੰ ਨਦੀ ਵਿਚ ਵਹਿ ਰਹੇ ਪਾਣੀ ਨੂੰ
ਕਿੱਦਾਂ ਏ ਆਪੇ ਕਲਵਲਾਂ ਵਿਚ।

ਐ ਮੁਹੱਬਤ! ਇਹ ਤੇਰਾ ਅੰਦਾਜ਼ ਕੀਹ ਏ,
ਗਰਕਦਾ ਜਾਂਦਾ ਹਾਂ ਮੈਂ ਹੀ ਦਲਦਲਾਂ ਵਿਚ।

ਕਾਫ਼ਲੇ ਨੂੰ ਬਹਿਣ ਨਾ ਦੇਹ, ਤੋਰ ਅੱਗੇ,
ਨੀਂਦ ਸ਼ਾਮਲ ਹੋ ਨਾ ਜਾਵੇ ਹਲਚਲਾਂ ਵਿਚ।

ਭੇਡ ਵਾਂਗੂੰ ਇਹ ਮਿਆਂਕਣ ਸਿੱਖ ਜਾਊ,
ਸ਼ੇਰ ਬਹਿਣੀ ਬਹਿ ਗਿਆ ਜੇ ਬੁਜ਼ਦਿਲਾਂ ਵਿਚ।

ਮਨਫ਼ੀਆਂ ਵੰਗਾਰ ਜੇਕਰ ਬਣਦੀਆਂ ਨਾ,
ਤੂੰ ਕਦੋ ਹੋਣਾ ਸੀ ਮੇਰੇ ਹਾਸਲਾਂ ਵਿਚ।

ਮੋਰ ਪੰਖ /27