ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਵੀਹਵੀਂ ਸਦੀ ਗੁਜ਼ਾਰਨ ਮਗਰੋਂ ਬੰਦੇ ਦੇ ਤੂੰ ਕਾਰੇ ਵੇਖ।
ਸ਼ਹਿਰ ਵਸਾਉਣ ਦੀ ਖ਼ਾਤਰ ਲਾਏ, ਜੰਗਲ ਦੇ ਵਿਚ ਆਰੇ ਵੇਖ।

ਦਰਦ ਮਿਰੇ ਦੀ ਹਾਥ ਪਾਉਣ ਲਈ, ਲੰਘੀਂ ਰੂਹ ਦੇ ਦ੍ਵਾਰ ਜ਼ਰੂਰ,
ਟੁੱਟਦੇ ਤਾਰੇ ਦੀ ਅੱਖ ਵਿਚੋਂ, ਅੱਥਰੂ ਮਣ ਮਣ ਭਾਰੇ ਵੇਖ।

ਹੁਕਮ ਹਕੂਮਤ ਨੌਕਰਸ਼ਾਹੀ, ਕੀਤੇ ਸਾਗਰ ਖ਼ਾਰੇ ਵੇਖ।
ਕਾਲੀ ਰਾਤ ਹਨ੍ਹੋਰੀ ਫਿਰ ਵੀ, ਲੀਕ ਸੁਨਹਿਰੀ ਵਾਹ ਜਾਂਦੇ,

ਕਾਲੀ ਰਾਤ ਹਨੇਰੀ ਫਿਰ ਵੀ, ਲੀਕ ਸੁਨਹਿਰੀ ਵਾਹ ਜਾਵੇ,
ਜੁਗਨੂੰ, ਅੰਬਰੀਂ ਪੈਲਾਂ ਪਾਉਂਦੇ, ਭਰਦੇ ਕਿਵੇਂ ਹੁੰਗਾਰੇ ਵੇਖ।

ਧੁੱਪਾਂ ਛਾਵਾਂ ਸੌ 'ਚੋਂ ਅੱਸੀ ਲੋਕਾਂ ਤੀਕ ਨਾ ਪਹੁੰਚਦੀਆਂ,
ਮਹਿਲਾਂ ਵਾਲਿਆ! ਅੱਗ ਬਗੂਲੇ, ਤੂੰ ਵੀ ਕੁੱਲੀਆਂ ਢਾਰੇ ਵੇਖ।

ਮੱਥੇ ਵਿਚ ਕਿ , ਡੌਲਿਆਂ ਅੰਦਰ ਮੱਛੀਆਂ ਸਹਿਕਦੀਆਂ,
ਏਸ ਨਸਲ ਦੀ ਅੱਖ 'ਚ ਬਲਦੇ, ਸੂਹੇ ਸੂਰਖ਼ ਅੰਗਾਰੇ ਵੇਖ।

ਤੇਰਾ ਸੂਚਕ ਅੰਕ ਵਿਖਾਏ ਘੜੀ ਮੁੜੀ ਜਿਸ ਭਾਰਤ ਨੂੰ,
ਉਸ ਦੀ ਚਮਕ ਬੁਝਾ ਦਿੱਤੇ ਨੇ ਅੰਬਰ ਵਿਚਲੇ ਤਾਰੇ ਵੇਖ!

ਮੋਰ ਪੰਖ /39