ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਸਮਾਂ ਹੈ ਰੁਕ ਗਿਆ, ਚੱਲਦੀ ਘੜੀ ਹੈ।
ਕਿਸੇ ਦੀ ਮਹਿਕ ਬੂਹੇ ਤੇ ਖੜ੍ਹੀ ਹੈ।

ਮੈਂ ਉਸਦਾ ਹਮਸਫ਼ਰ ਹਾਂ ਹੁਣ ਸਦੀਵੀ,
ਕਿ ਜਿਸਦੀ ਯਾਦ ਦੀ ਉੱਗਲੀ ਫੜੀ ਹੈ।

ਜੋ ਉਸਦੇ ਨੇਤਰਾਂ ਅੰਦਰ ਲਿਖੀ ਸੀ,
ਉਹਦੀ ਬੇਚਾਰਗੀ ਮੈ ਹੀ ਪੜ੍ਹੀ ਹੈ।

ਮੈਂ ਉਸ ਧੂੰਏਂ 'ਚੋਂ ਹਾਲੇ ਨਿਕਲਿਆ ਨਾ,
ਕਿ ਜਿਸ ਥਾਂ ਰਾਂਗਲੀ ਚੁੰਨੀ ਸੜੀ ਹੈ।

ਬੇਗਾਨੀ ਅੱਗ ਵਿਚ ਤਪਦਾ ਹਾਂ ਹੁਣ ਤਕ
ਇਸੇ ਲਈ ਰੂਹ ਵਿਚ ਤਲਖ਼ੀ ਬੜੀ ਹੈ।

ਮੋਰ ਪੰਖ / 40