ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਸੰਜੀਵ ਸਿੰਘ ਬਰਿਆਨਾ ਦੇ ਨਾਂ

ਯਾਦਾਂ ਵਾਲੇ ਉੱਡਣੇ ਪੰਛੀ, ਜਦ ਵਿਹੜੇ ਵਿਚ ਆ ਜਾਂਦੇ ਨੇ।
ਉੱਡਦੇ ਬਹਿੰਦੇ, ਚੁੱਪ ਚੁਪੀਤੇ, ਦਿਲ ਦੀ ਤਾਰ ਹਿਲਾ ਜਾਂਦੇ ਨੇ।

ਬਸਤਾ ਇਕ ਬੈਠਣ ਲਈ ਬੋਰੀ, ਸਭ ਕੁਝ ਮੋਢੇ ਤੇ ਟਿਕ ਜਾਵੇ,
ਜਦੋਂ ਜਮਾਤੀ ਪੰਜਵੀਂ ਵਾਲੇ, ਹੁਣ ਵੀ ਚੇਤੇ ਆ ਜਾਂਦੇ ਨੇ।

ਪੂੰਝੇ ਸਣੇ ਸਲੇਟ ਤਖਤਿਆਂ, ਕਲਮ ਦਵਾਤ ਸਿਆਹੀ ਸਭ ਕੁਝ
ਵਿੰਗੇ ਟੇਢੇ ਉੜੇ ਐੜੋ, ਰੂਹ ਮੋਰੀ ਨਸ਼ਿਆ ਜਾਂਦੇ ਨੇ।

ਮੋਰ ਪੰਖ /42