ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਰ ਗਈਆਂ ਨੇ ਕੂੰਜਾਂ ਕਿੱਥੇ, ਦੇ ਦੋ ਗੁੱਤਾਂ ਫੁੱਲਾਂ ਵਾਲੀਆਂ,
ਭਾਵੇ' ਉਨ੍ਹਾਂ ਪਿੰਡਾਂ ਵੱਲ ਨੂੰ, ਅਜੇ ਪੁਰਾਣੇ ਰਾਹ ਜਾਂਦੇ ਨੇ।

ਚਾਕੂ ਨਾਲ ਕਲਮ ਨੂੰ ਘੜ ਕੇ ਜਿਵੇਂ ਗਿਆਨੀ ਜੀ” ਸੀ ਲਿਖਦੇ,
ਪੈਂਤੀ ਅੱਖਰ ਜਗਦ ਬੁਝਦੇ, ਹੁਣ ਵੀ ਰਾਹ ਰੁਸ਼ਨਾ ਜਾਂਦੇ ਨੇ।

ਅੰਗਰੇਜ਼ੀ ਦੇ ਪੂਰਨਿਆਂ ਤੇ ਲਿਖਣਾ ਭਾਵੇਂ ਸਿੱਖ ਨਹੀਂ ਸਕਿਆ,
ਇਨ੍ਹਾਂ ਬਦਲੇ ਖਾਧੀ ਕੁੱਟ ਦੇ, ਚੇਤੇ ਕੰਬਣੀ ਲਾ ਜਾਂਦੇ ਨੇ।

ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿਚੋਂ ਖ਼ਾਰਜ ਰੱਖਿਐ,
ਏਸੇ ਕਰਕੇ ਸ਼ਾਇਦ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ।

ਛੱਪੜ ਕੰਢੇ ਪੋਚ ਕੇ ਫੱਟੀਆਂ, ਸੂਰਜ ਕੋਲੋ” ਧੁੱਪਾਂ ਮੰਗਦੇ,
ਮੁੰਡੇ ਕੁੜੀਆਂ ਚੇਤੇ ਆ ਕੇ, ਉਮਰ ਥਕੇਵਾਂ ਲਾਹ ਜਾਂਦੇ ਨੇ।

ਅਪਣੇ ਘਰ ਤੋਂ ਪਰਦੇਸਾਂ ਤਕ, ਰੁਲ ਗਏ ਊੜੇ ਜੂੜੇ ਸਾਰੇ,
ਵੇਖਣ ਨੂੰ ਜੋ ਜੁਗਨੂੰ ਲੱਗਦੇ, ਸਭ ਨੂੰ ਕਰ ਰੁੀਮਰਾਹ ਜਾਂਦੇ ਨੇ।

ਉਨ੍ਹਾਂ ਜੇਣ ਨਿਕਰਮਾ ਕਿਹੜਾ ਹੋਵੇਗਾ ਇਸ ਧਰਤੀ ਉੱਤੇ,
ਮਾਲ ਖ਼ਜ਼ਾਨੇ ਬਚਪਨ ਵਾਲੇ, ਜਿਹੜੇ ਲੋਕ ਭੁਲਾ ਜਾਂਦੇ ਨੇ।


ਸੁਰਜੀਤ ਸਿੰਘ ਕਾਲਾ ਅਫ਼ਗਾਨਾ

ਮੋਰ ਪੰਖ /43