ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਵਧ ਰਹੇ ਮਜ਼ਲੂਮ ਧੱਕੇ ਸਹਿਣ ਵਾਲੇ।
ਘਟ ਰਹੇ ਨੇ ਪਰਬਤਾਂ ਸੰਗ ਖਹਿਣ ਵਾਲੇ।

ਠਾਕ ਦੇਵੇ ਜੀਭ ਭਾਵੇ ਜ਼ਹਿਰ ਦੇਵੋ,
ਚੁੱਪ ਨਹੀਂ ਰਹਿੰਦੇ ਕਦੇ ਸੱਚ ਕਹਿਣ ਵਾਲੇ।

ਅਰਸ਼ ਦਾ ਹੀ ਅੰਗ ਨੇ ਤਾਰੇ ਇਹ ਸਾਰੇ,
ਤੇਰੇ ਹੱਥਾਂ ਤੱ ਨਹੀਂ ਇਹ ਲਹਿਣ ਵਾਲੇ।

ਚੰਨ, ਧਰਤੀ, ਸੁਪਨਿਆਂ ਦੀ ਰੀਸ ਨਾ ਕਰ,
ਇਹ ਨਹੀਂ ਟਿਕ ਕੇ ਕਦੇ ਵੀ ਬਹਿਣ ਵਾਲੇ।

ਸੀਸ ਤਲੀਆਂ ਤੇ ਟਿਕਾ ਜੋ ਤੁਰ ਰਹੇਂ ਨੇ,
ਇਹ ਨਹੀਂ ਸੌਖੇ ਕਿਸੇ ਤੋ` ਢਹਿਣ ਵਾਲੇ।

ਸ਼ਹਿਰ ਵਿਚ ਕਮਰਾ, ਕਿਰਾਇਆ, ਕੁਰਸੀਆਂ ਨੇ,
ਘਾਬਰੇ ਫਿਰਦੇ ਨੇ ਇਥੇ ਰਹਿਨ ਵਲੇ।

ਮੋਰ ਪੰਖ /44