ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ


ਜਲ ਨਦੀ ਦਾ ਇਹ ਨਿਰੈਤਰ ਵਹਿ ਰਿਹਾ ਹੈ।
ਤੁਰਦੇ ਰਹਿਣਾ, ਜ਼ਿੰਦਗੀ ਨੂੰ ਕਹਿ ਰਿਹਾ ਹੈ।

ਹੋਰ ਕਿੰਨਾ ਚਿਰ ਬਹੋਗੇ ਬਣਕੇ ਪੱਥਰ,
ਵਹਿੰਦਾ ਪਾਣੀ ਕੈਢਿਆਂ ਨੂੰ ਕਹਿ ਰਿਹਾ ਹੈ।

ਬਰਫ਼ ਦੀ ਚੋਟੀ ਹਿਮਾਲਾ ਸੀ ਕਦੋ ਜੋ,
ਓਸ ਦਾ ਹੈਕਾਰ ਖੁਰ ਕੇ ਢਹਿ ਰਿਹਾ ਹੈ।

ਅੱਖੀਆਂ 'ਚੋਂ ਮਰ ਰਿਹਾ ਸ਼ਰਮਾਂ ਦਾ ਪਾਣੀ,
ਧਰਤ ਵਿੱਚੋਂ ਵੀ ਉਹ ਥੱਲੇ ਲਹਿ ਰਿਹਾ ਹੈ।

ਤਰਲ ਹੋ ਕੇ ਬਰਫ਼ ਤਾਂ ਸਾਗਰ 'ਚ ਪਹੁੰਚੀ,
ਆਲਸੀ ਮਨ ਪਰ ਅਜੇ ਘਰ ਬਹਿ ਰਿਹਾ ਹੈ।

ਪਾਣੀ ਅੰਦਰ ਅਗਨ ਚਾਨਣ ਰਹਿਣ ਕੱਠੇ,
ਬਣ ਕੇ ਬਿਜਲੀ 'ਰੱਬ` ਕਿੱਥੇ ਰਹਿ ਰਿਹਾ ਹੈ।

ਭਾਫ਼ ਬਣਕੇ ਉਡ ਰਿਹਾ ਅੰਬਰ 'ਚ ਪਾਣੀ,
ਗਰਜਦਾ ਬੱਦਲ ਸੁਣੋ ਕੀਹ ਕਹਿ ਰਿਹਾ ਹੈ।

ਮੋਰ ਪੰਖ /45