ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਇਸ ਸਚ ਨੂੰ ਜਿਸ ਨੂੰ ਪਾਰਸ ਤਥਾ ਕਾਮਧੇਨ-ਗਊ ਨਾਲ ਸਮਾਨਤਾ ਦਿੱਤੀ ਜਾ ਸਕਦੀ ਹੈ ਕੋਈ ਪ੍ਰਾਪਤ ਕਿਵੇਂ ਕਰੇ? "ਕੇਵਲ ਇਕਾਗਰ-ਮਨ ਅਭਿਆਸ ਅਤੇ ਵੈਰਾਗ ਨਾਲ" - ਭਗਵਤ ਗੀਤਾ ਦਾ ਉੱਤਰ ਹੈ। ਇਹੋ ਜਹੇ ਸ਼ਰਧਾ ਭਰਪੂਰ ਅਭਿਆਸ ਦੇ ਬਾਵਜੂਦ ਵੀ ਹੋ ਸਕਦਾ ਹੈ ਕਿ ਜੋ ਕੁਝ ਇਕ ਮਨੁਖ ਨੂੰ ਸਤਯ ਭਾਸੇ ਦੂਸਰੇ ਨੂੰ ਅਸਤ ਨਜ਼ਰ ਆਵੇ। ਪਰ ਜਗਿਆਸੂ ਨੂੰ ਇਸ ਤੋਂ ਚਿੰਚਾਤੁਰ ਹੋਣ ਦੀ ਲੋੜ ਨਹੀਂ। ਜਿੱਥੇ ਅਭਿਆਸ ਨਿਰਦੋਸ਼ ਹੈ, ਉੱਥੇ ਇਹ ਨਿਸਚਯ ਹੋ ਜਾਵੇਗਾ ਕਿ ਇਹ ਜੋ ਅਜੋੜ ਸਚਾਈਆਂ ਦਿਸਦੀਆਂ ਹਨ ਕੇਵਲ ਇਕੋ ਦ੍ਰਖ਼ਤ ਦੇ ਬੇਸ਼ੁਮਾਰ ਪੱਤਰਾਂ ਵਾਂਗ ਹਨ। ਕੀ ਈਸ਼ਵਰ ਅਡ ਅਡ ਬੰਦਿਆਂ ਨੂੰ ਭਿੰਨ ਭਿੰਨ ਰੂਪਾਂ ਵਿਚ ਨਹੀਂ ਦਿਸਦਾ ਜਦ ਕਿ ਸਾਰਿਆਂ ਨੂੰ ਪਤਾ ਹੈ ਕਿ ਉਹ ਇਕੋ ਹੈ। ਪਰ 'ਸਤਯ' ਦਾ ਪੂਰਨ ਖ਼ਿਤਾਬ (ਔਹਦਾ-Designation) ਹੈ। ਇਸ ਲਈ ਹਰ ਕੋਈ ਆਪਣੇ ਗਿਆਨ ਅਨੁਸਾਰ ਹੀ ਸਤਯ ਨੂੰ ਧਾਰਨ ਕਰ ਸਕਦਾ ਹੈ। ਅਸਲ ਵਿਚ ਹਰ ਕਿਸੇ ਦਾ ਫ਼ਰਜ਼ ਹੈ ਕਿ ਉਹ ਅਜਿਹਾ ਕਰੇ। ਜੇ ਕਰ ਅਜਿਹਾ ਕਰਨ ਵਿਚ ਕਿਸੇ ਤੋਂ ਭੁਲ ਹੁੰਦੀ ਹੋਵੇਗੀ ਤਾਂ ਉਹ ਸੁਤੇ ਸਿਧ ਹੀ ਠੀਕ ਹੋ ਜਾਵੇਗੀ।

ਸਤਯ ਦੀ ਖੋਜ ਵਿਚ ਤਪੱਸਿਆ ਸੁਭਾਵਕ ਹੁੰਦੀ ਹੈ ਤੇ ਕਈ ਵੇਰ ਇਸ ਤਪੱਸਿਆ ਨੂੰ ਸ੍ਵੈ-ਵਾਰਨ ਤਕ ਵੀ ਅਪੜਾਨਾ ਪੈਂਦਾ ਹੈ। ਇਸ ਵਿਚ ਸਲਾਭ ਦੀ ਰਾਈ ਵੀ ਨਹੀਂ ਹੋ ਸਕਦੀ। ਅਜਿਹੀ ਆਪਾ-ਰਹਿਤ ਖੋਜ ਵਿਚ ਕੋਈ ਬਹੁਤਾ ਚਿਰ ਅੱਡੋ ਖੋੜੇ ਨਹੀਂ ਖਾ ਸਕਦਾ। ਜਿਵੇਂ ਹੀ ਜਗਿਆਸੂ ਗ਼ਲਤ ਰਸਤੇ ਠੇਡਾ ਖਾਂਦਾ ਹੈ, ਉਹ ਦੂਸਰੇ ਠੀਕ ਰਸਤੇ ਉੱਤੇ ਤੁਰ ਪੈਂਦਾ ਹੈ। ਇਸੇ ਕਾਰਨ ਸਤਯ ਦੀ ਖੋਜ ਸੱਚੀ ਭਗਤੀ ਹੈ। ਇਹੋ ਰਸਤਾ ਹੈ, ਜੋ ਵਾਹਿਗੁਰੂ ਨਾਲ ਮੇਲਦਾ ਹੈ। ਇਸ ਰਸਤੇ ਉੱਤੇ ਨਾ ਕਾਇਰਤਾ ਨੂੰ ਥਾਂ ਹੈ ਨਾ ਹਾਰ ਨੂੰ। ਇਹ ਇਕ ਕ੍ਰਿਸ਼ਮਾਂ ਹੈ ਜਿਸ ਨਾਲ ਮੌਤ ਸਦੀਵੀ ਜ਼ਿੰਦਗੀ ਦਾ ਦੱਰਾ ਬਣ ਜਾਂਦੀ ਹੈ।

ਇਸ ਸਬੰਧ ਵਿਚ ਰਾਜਾ ਹਰੀਸ਼-ਚੰਦਰ, ਭਗਤ ਪ੍ਰਹਲਾਦ, ਸ਼੍ਰੀ ਰਾਮ