ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਦਰ ਜੀ, ਹਜ਼ਰਤ ਇਮਾਮ ਹਸਨ, ਇਮਾਮ ਹੁਸੈਨ, ਈਸਾਈ ਮਹਾਤਮਾਵਾਂ ਆਦਿ ਦੀਆਂ ਜੀਵਨ-ਕਥਾਵਾਂ ਦਾ ਮੁਤਾਲਿਆ ਲਾਭਵੰਦ ਹੋ ਸਕਦਾ ਹੈ। ਸਮਾਂ ਅਤੀ ਸੁਹਾਵਣਾ ਹੋ ਜਾਵੇ ਜੇਕਰ ਅਸੀ ਬੁੱਢੇ, ਜਵਾਨ, ਬੱਚੇ, ਇਸਤ੍ਰੀਆਂ ਤੇ ਮਰਦ ਸਾਰੇ ਆਪਣੀ ਹਰ ਜਾਗਦੀ ਘੜੀ, ਕਿਰਤ ਕਰਦਿਆਂ, ਖਾਂਦਿਆਂ ਪੀਂਦਿਆਂ, ਖੇਡਦਿਆਂ, ਸਤਯ ਦੀ ਖੋਜ ਦੇ ਅਭਿਆਸ ਵਿਚ ਲੰਘਾਈਏ, ਤਾਂ ਜੋ ਸਰੀਰ ਅੰਤ ਹੋਣ ਤੇ ਅਸੀ ਈਸ਼ਵਰ ਨਾਲ ਅਭੇਦ ਹੋ ਜਾਈਏ। ਰਬ ਸਚਾਈ ਦੇ ਰੂਪ ਵਿਚ ਮੇਰੇ ਲਈ ਅਮੁੱਲ ਖਜ਼ਾਨਾ ਸਾਬਤ ਹੋਇਆ ਅਤੇ ਮੇਰੀ ਪ੍ਰਾਰਥਨਾ ਹੈ ਕਿ ਉਹ ਹਰ ਕਿਸੇ ਲਈ ਅਜਿਹਾ ਹੀ ਹੋਵੇ।