ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅਹਿੰਸਾ ਤਥਾ ਪਿਆਰ

ਪਿਛਲੇ ਹਫ਼ਤੇ ਅਸੀ ਡਿੱਠਾ ਸੀ ਕਿ ਸਤਯ ਦਾ ਪੰਧ ਜਿਤਨਾ ਸਿੱਧਾ ਹੈ ਉਤਨਾ ਹੀ ਬਿਖੜਾ ਅਤੇ ਤੰਗ ਵੀ ਹੈ। ਅਹਿੰਸਾ ਦਾ ਪੰਧ ਵੀ ਕਦਰੇ ਇਸੇ ਵਾਂਗਰ ਹੈ। ਇਹ ਐਨ ਤਲਵਾਰ ਦੀ ਧਾਰ ਤੇ ਤੁਰਨ ਵਾਂਗ ਹੈ। ਇਕਾਗਰਤਾ ਨਾਲ ਨਟ ਰੱਸੇ ਉਪਰ ਤੁਰ ਸਕਦਾ ਹੈ, ਪਰ ਉਹ ਮਹਾਨ ਇਕਾਗਰਤਾ ਹੈ, ਜਿਸ ਨਾਲ ਸਚਾਈ ਅਤੇ ਅਹਿੰਸਾ ਦੇ ਪੰਧ ਉੱਤੇ ਤੁਰੀਦਾ ਹੈ। ਜ਼ਰਾ ਜਿੰਨੀ ਬੇ-ਧਿਆਨੀ ਜਗਿਆਸੂ ਨੂੰ ਜ਼ਮੀਨ ਤੇ ਪਟਖ਼ਾ ਮਾਰਦੀ ਹੈ। ਸਚਾਈ ਤੇ ਅਹਿੰਸਾ ਦੀ ਪ੍ਰਾਪਤੀ ਕੇਵਲ ਅਟੁਟ ਅਰਾਧਨਾ ਨਾਲ ਹੀ ਹੋ ਸਕਦੀ ਹੈ।

ਜਦੋਂ ਤਕ ਅਸੀ ਇਸ ਨਾਸ਼ਵੰਤ ਸਰੀਰ ਦੀ ਕੈਦ ਵਿਚ ਹਾਂ, ਪੂਰਨ ਸਤਯ ਦੀ ਪ੍ਰਾਪਤੀ ਅਸੰਭਵ ਹੈ। ਉਸ ਨੂੰ ਕੇਵਲ ਅਸੀ ਅਨੁਭਵ ਕਰ ਸਕਦੇ ਹਾਂ। ਅਸੀ ਇਸ ਖਿਨ ਭੰਗਰ ਸਰੀਰ ਰਾਹੀਂ ਸਚਾਈ ਨੂੰ, ਜੋ ਸਦੀਵੀ ਹੈ, ਕਦੀ ਪ੍ਰਤੱਖ ਨਹੀਂ ਵੇਖ ਸਕਦੇ। ਇਹੀ ਕਾਰਨ ਹੈ ਕਿ ਆਖ਼ਰਕਾਰ ਸਾਨੂੰ ਅਕੀਦੇ ਉਪਰ ਹੀ ਨਿਰਭਰ ਹੋਣਾ ਪੈਂਦਾ ਹੈ।

ਅਜਿਹਾ ਭਾਸਦਾ ਹੈ ਕਿ ਕਿਸੇ ਪੁਰਾਤਨ ਜਗਿਆਸੂ ਦੀ ਖੋਜ ਨੇ ਇਸ ਖਿਨ ਭੰਗਰ ਸਰੀਰ ਵਿਚ ਸਤਯ ਦੀ ਪੂਰਨ ਪ੍ਰਾਪਤੀ ਦੀ ਅਸੰਭਵਤਾ ਦੇ ਨਿਸਚੇ ਵਜੋਂ ਹੀ ਅਹਿੰਸਾ ਦਾ ਅਹਿਸਾਸ ਪੈਦਾ ਕੀਤਾ ਸੀ। ਪ੍ਰਸ਼ਨ, ਜੋ