ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਤਪੰਨ ਕਰੇਗਾ।

ਇਉਂ ਸਾਨੂੰ ਆਪਣੇ ਇਕ ਹੋਰ ਫ਼ਰਜ਼ ਦਾ ਪਤਾ ਲਗਦਾ ਹੈ। ਕਿਉਂਕਿ ਅਸੀ ਚੋਰਾਂ ਨੂੰ ਆਪਣੇ ਸੰਬੰਧੀ ਸਮਝਦੇ ਹਾਂ, ਸਾਨੂੰ ਇਸ ਰਿਸ਼ਤੇ ਬਾਰੇ ਉਨ੍ਹਾਂ ਨੂੰ ਵੀ ਗਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਸਾਨੂੰ ਉਨ੍ਹਾਂ ਦੇ ਦਿਲ ਜਿੱਤਣ ਦੀ ਕਾਢ ਕਢਣੀ ਪਏਗੀ। ਅਹਿੰਸਾ ਦਾ ਇਹੀ ਤਰੀਕਾ ਹੈ। ਹੋ ਸਕਦਾ ਹੈ ਕਿ ਇਸ ਵਿਚ ਲੰਮੀ ਕੁਰਬਾਨੀ ਤੇ ਅਟੁੱਟ ਸਬਰ ਦਾ ਸਬਕ ਸਿਖਣਾ ਪਵੇ। ਜੇ ਇਨ੍ਹਾਂ ਦੋ ਧਿਰਾਂ ਦਾ ਯਕੀਨ ਕੀਤਾ ਜਾ ਸਕੇ ਤਾਂ ਆਖ਼ਿਰ ਵਿਚ ਚੋਰ ਦਾ ਸੁਧਾਰ ਹੋਣਾ ਲਾਜ਼ਮੀ ਹੈ। ਇਉਂ ਸਹਿਜੇ ਸਹਿਜੇ ਅਸੀ ਸਾਰੀ ਦੁਨੀਆ ਨੂੰ ਮਿੱਤਰ ਬਨਾਉਣਾ ਸਿਖ ਸਕਦੇ ਹਾਂ; ਅਤੇ ਪ੍ਰਭੂ ਤਥਾ ਸਤਯ ਦੀ ਮਹਾਨਤਾ ਨੂੰ ਅਨੁਭਵ ਕਰ ਸਕਦੇ ਹਾਂ। ਬਾਵਜੂਦ ਤਕਲੀਫਾਂ ਦੇ, ਸਾਡੇ ਮਨ ਦੀ ਸ਼ਾਂਤੀ ਵਧਦੀ ਜਾਂਦੀ ਹੈ ਅਤੇ ਅਸੀਂ ਵਧੇਰੇ ਦਲੇਰ ਅਤੇ ਖੋਜ-ਵਕਤਾ ਹੁੰਦੇ ਜਾਂਦੇ ਹਾਂ। ਅਸੀ ਸਦੀਵੀ ਅਤੇ ਖਿਨ ਭੰਗਰ ਵਿਚ ਚੰਗੇਰਾ ਨਿਰਣਯ ਕਰ ਸਕਦੇ ਹਾਂ। ਅਸੀ ਆਪਣੇ ਫਰਜ਼ਾਂ ਅਤੇ ਬੇ-ਫ਼ਰਜ਼ੀ ਨੂੰ ਪਰਖ ਸਕਦੇ ਹਾਂ। ਸਾਡਾ ਅਹੰਕਾਰ ਨਸ਼ਟ ਹੋ ਜਾਂਦਾ ਹੈ ਤੇ ਅਸੀ ਨਿਰਮਾਣ ਹੋ ਜਾਂਦੇ ਹਾਂ। ਸਾਡਾ ਮੋਹ ਘਟ ਜਾਂਦਾ ਹੈ ਅਤੇ ਇਸੇ ਤਰ੍ਹਾਂ ਸਾਡੇ ਅੰਦਰਲਾ ਸ਼ੈਤਾਨ ਵੀ ਦਿਨੋ ਦਿਨ ਘਟਦਾ ਜਾਂਦਾ ਹੈ।

ਅਹਿੰਸਾ, ਜਿਹਾ ਕਿ ਦਰਸਾਇਆ ਜਾਂਦਾ ਹੈ, ਕੋਈ ਨਾ ਖ਼ਾਲਸ (crude) ਵਸਤੂ ਨਹੀਂ। ਕਿਸੇ ਜ਼ਿੰਦਾ ਚੀਜ਼ ਨੂੰ ਠੀਸ ਨਾ ਲਾਣੀ ਵੀ ਠੀਕ ਅਹਿੰਸਾ ਦਾ ਭਾਗ ਹੈ। ਪਰ ਇਹ ਇਸ ਦਾ ਘਟੋ ਘਟ ਬਿਆਨ ਹੈ। ਅਹਿੰਸਾ ਦਾ ਅਸੂਲ ਹਰ ਭੈੜੇ ਖ਼ਿਆਲ ਨਾਲ, ਬੇਲੋੜੀ ਤ੍ਰਿਖ ਨਾਲ, ਝੂਠ ਬੋਲਣ ਨਾਲ, ਨਫ਼ਰਤ ਨਾਲ ਅਤੇ ਨਿੰਦਿਆ ਨਾਲ ਟੱਕਰ ਖਾਂਦਾ ਹੈ। ਇਹ ਕਿਸੇ ਦੇ ਵਾਧੂ ਧਨ ਨੂੰ, ਜੋ ਹੋਰਨਾਂ ਨੂੰ ਲੋੜ ਹੈ, ਕਾਬੂ ਰੱਖਣ ਨਾਲ ਵੀ ਠੀਸ ਖਾਂਦਾ ਹੈ। ਪਰ ਦੁਨੀਆ ਨੂੰ ਉਹ ਵਸਤਾਂ ਵੀ ਚਾਹੀਦੀਆਂ ਹਨ ਜੋ ਅਸੀਂ ਰੋਜ਼ ਖਾਂਦੇ ਹਾਂ। ਜਿੱਥੇ ਅਸੀ ਖਲੋਤੇ ਹਾਂ ਉੱਥੇ ਲੱਖਾਂ ਜਰਾਸੀਮ (micro-organisims) ਸਾਡੀ ਹੋਂਦ ਕਰ ਕੇ ਦੁਖ ਰਹੇ ਹਨ। ਫਿਰ ਅਸੀਂ ਕੀ ਕਰੀਏ? ਕੀ ਅਸੀ