ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਭ-ਰਸ ਦਾ ਕਾਬੂ

(Control of the Palate)

ਜੀਭ-ਰਸ ਦਾ ਵਸ ਬ੍ਰਹਮਚਰਯ ਦੀ ਸਾਧਨਾਂ ਨਾਲ ਬੜਾ ਗੂੜ੍ਹਾ ਸੰਬੰਧਤ ਹੈ। ਮੇਰੇ ਤਜਰਬੇ ਨੇ ਦੱਸਿਆ ਹੈ ਕਿ ਜੀਭ-ਰਸ ਤੇ ਕਾਬੂ ਹੋਣ ਨਾਲ ਕਾਮਵਸ ਬੜਾ ਸੁਖੇਨ ਹੋ ਜਾਂਦਾ ਹੈ। ਕਾਫ਼ੀ ਸਮੇਂ ਤੋਂ ਇਸ ਸਾਧਨਾ ਨੂੰ ਪ੍ਰਵਾਨਗੀ ਨਹੀਂ ਮਿਲੀ ਕਿਉਂਕਿ ਵਡੇ ਵਡੇ ਮਹਾਤਮਾਵਾਂ ਨੇ ਇਸ ਨੂੰ ਔਖਾ ਸਮਝਿਆ ਹੈ। ਐਸਾ ਹੋਣਾ ਹੈ ਹੀ ਕਠਨ ਸੀ। ਸਤਿਆਗ੍ਰਹਿ ਆਸ਼ਰਮ ਵਿਚ ਅਸੀ ਇਸ ਨੂੰ ਆਜ਼ਾਦ ਸਾਧਨਾਂ ਦੀ ਵਡਿਆਈ ਦੀ ਪਦਵੀ ਦਿੱਤੀ ਹੋਈ ਹੈ ਇਸ ਲਈ ਇਸ ਪੁਰ ਵਿਚਾਰ ਵੀ ਅਡਰੀ ਹੀ ਹੋਣੀ ਚਾਹੀਦੀ ਹੈ।

ਰੋਟੀ ਦਵਾਈ ਵਾਂਗ ਖਾਣੀ ਚਾਹੀਦੀ ਹੈ। ਭਾਵ ਉਸ ਦੇ ਸਵਾਦ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਤੇ ਸਿਰਫ਼ ਇਤਨੀ ਖਾਣੀ ਚਾਹੀਦੀ ਹੈ ਜਿੰਨੀ ਸਿਹਤ ਲਈ ਜ਼ਰੂਰੀ ਹੋਵੇ। ਜਿਵੇਂ ਥੋੜੀ ਜਿੰਨੀ ਦਵਾ ਫ਼ਾਇਦਾ ਕਰਦੀ ਹੈ ਤੇ ਬਹੁਤੀ ਨੁਕਸਾਨ, ਇਵੇਂ ਹੀ ਖੁਰਾਕ ਦਾ ਅਸਰ ਹੈ। ਇਸ ਲਈ ਕਿਸੇ ਚੀਜ਼ ਨੂੰ ਉਸ ਦੇ ਚੰਗੇ ਸਵਾਦ ਦੀ ਖ਼ਾਤਰ ਖਾਣਾ ਇਸ ਸਾਧਨਾਂ ਦਾ ਉਲੰਘਣ ਹੈ। ਇਸੇ ਤਰ੍ਹਾਂ ਜੋ ਚੀਜ਼ ਚੰਗੀ ਲਗਦੀ ਹੋਵੇ, ਉਸ ਦਾ

੧੪