ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤੀ ਜਾ ਸਕਦੀ ਸਗੋਂ ਆਪਣੀ ਵੀ ਚੁਰਾਈ ਜਾ ਸਕਦੀ ਹੈ; ਜਿਵੇਂ ਕਿ ਇਕ ਪਿਤਾ ਦਾ ਆਪਣੇ ਬੱਚਿਆਂ ਕੋਲੋਂ ਕੁਝ ਚੋਰੀ ਖਾ ਲੈਣਾ। ਸਾਡੇ ਆਸ਼ਰਮ ਦੇ ਲੰਗਰ-ਸਟੋਰ ਸਾਂਝੇ ਹਨ ਅਤੇ ਉਸ ਵਿਚੋਂ ਬਿਨ ਦੱਸੇ ਇਕ ਖੰਡ ਦਾ ਕਿਣਕਾ ਚੁਕਣ ਵਾਲਾ ਵੀ ਆਪਣੇ ਆਪ ਉਪਰ ਚੋਰੀ ਦੀ ਮੋਹਰ ਲਾਂਦਾ ਹੈ। ਕਿਸੇ ਚੀਜ਼ ਨੂੰ ਬਿਨਾਂ ਉਸ ਦੀ ਆਗਿਆ ਦੇ ਲੈਣਾ, ਭਾਵੇਂ ਉਸ ਨੂੰ ਇਸ ਦਾ ਪਤਾ ਹੀ ਹੋਵੇ, ਚੋਰੀ ਹੈ। ਵਿਸ਼ਵਾਸ ਵਿਚ ਕੋਈ ਚੀਜ਼ ਚੁਕਣਾ ਕਿ ਉਹ ਕਿਸੇ ਦੀ ਮਲਕੀਅਤ ਨਹੀਂ, ਵੀ ਇਤਨੀ ਹੀ ਚੋਰੀ ਹੈ। ਰਸਤੇ ਵਿਚੋਂ ਲਭੀਆਂ ਵਸਤਾਂ ਸਮੇਂ ਦੇ ਹਾਕਮ ਦੀ ਵਸਤ ਹੁੰਦੀਆਂ ਹਨ। ਆਸ਼ਰਮ ਦੇ ਨੇੜਿਉਂ ਲਭੀਆਂ ਵਸਤਾਂ, ਆਸ਼ਰਮ ਦੇ ਸਕੱਤਰ ਦੇ ਹਵਾਲੇ ਕਰ ਦੇਣੀਆਂ ਲਾਜ਼ਮੀ ਹਨ। ਜੇ ਉਹ ਆਸ਼ਰਮ ਦੀਆਂ ਨਾ ਹੋਣਗੀਆਂ ਤਾਂ ਉਹ ਪੁਲਸ ਦੇ ਹਵਾਲੇ ਕਰ ਦੇਵੇਗਾ।

ਇਥੋਂ ਤਕ ਤਾਂ ਬੜਾ ਸੌਖਾ ਕੰਮ ਹੈ। ਪਰ ਚੋਰੀ-ਤਿਆਗ ਬੜੀ ਦੂਰ-ਅਸਰੀ ਸਾਧਨਾਂ ਹੈ। ਲੋੜ ਬਿਨਾਂ ਕਿਸੇ ਦੂਸਰੇ ਪਾਸੋਂ ਉਸ ਦੀ ਆਗਿਆ ਨਾਲ ਵੀ ਕੋਈ ਵਸਤੂ ਲੈਣਾ ਚੋਰੀ ਹੈ, ਲੋੜ ਬਿਨਾਂ ਕੋਈ ਵਸਤੂ ਵੀ ਨਹੀਂ ਲੈਣੀ ਚਾਹੀਦੀ। ਇਸ ਤਰ੍ਹਾਂ ਦੀ ਚੋਰੀ ਆਮ ਤੌਰ ਤੇ ਖ਼ੁਰਾਕ ਲਈ ਕੀਤੀ ਜਾਂਦੀ ਹੈ। ਮੇਰਾ ਕਿਸੇ ਫਲ ਦਾ ਲੈਣਾ, ਜਿਸ ਦੀ ਮੈਨੂੰ ਲੋੜ ਨਹੀਂ, ਜਾਂ ਲੋੜ ਤੋਂ ਵਧ ਲੈਣਾ ਚੋਰੀ ਹੈ।

ਮਨੁਖ ਨੂੰ ਆਪਣੀਆਂ ਅਸਲੀ ਲੋੜਾਂ ਦਾ ਹਮੇਸ਼ਾਂ ਪਤਾ ਵੀ ਨਹੀਂ ਹੁੰਦਾ। ਬਹੁਤੇ ਆਪਣੀਆਂ ਲੋੜਾਂ ਨਾਜਾਇਜ਼ ਵਧਾ ਲੈਂਦੇ ਹਨ ਅਤੇ ਇਸ ਤਰ੍ਹਾਂ ਅਚੇਤ ਚੋਰ ਹੁੰਦੇ ਹਨ। ਜੇਕਰ ਅਸੀਂ ਇਸ ਪਾਸੇ ਥੋੜਾ ਜਿਹਾ ਧਿਆਨ ਦਈਏ ਤਾਂ ਸਾਨੂੰ ਪਤਾ ਲਗੇਗਾ ਕਿ ਅਸੀਂ ਆਪਣੀਆਂ ਕਈ ਲੋੜਾਂ ਘਟਾ ਸਕਦੇ ਹਾਂ। ਜੋ ਕੋਈ ਚੋਰੀ-ਤਿਆਗ ਸਾਧਨਾਂ ਨੂੰ ਸਾਧਦਾ ਹੈ, ਆਪਣੀਆਂ ਲੋੜਾਂ ਨੂੰ ਘਟਾਈ ਚਲਾ ਜਾਂਦਾ ਹੈ। ਸੰਸਾਰ ਦੀ ਬਹੁਤੀ ਦੁਖਿਤ ਗ਼ਰੀਬੀ ਦਾ ਕਾਰਨ ਚੋਰੀ-ਤਿਆਗ ਸਾਧਨਾਂ ਦਾ ਉਲੰਘਣ ਹੈ।

ਉਪ੍ਰੋਕਤ ਚੋਰੀ ਨੂੰ ਅਸੀਂ ਬਾਹਰ-ਮੁਖੀ ਤਥਾ ਸਰੀਰਕ ਚੋਰੀ ਕਹਿ ਸਕਦੇ

੧੯